ਰਾਮਦਾਸੀਆ ਸਿੱਖ ਗਲੋਬਲ ਕੇਅਰ ਸੁਸਾਇਟੀ ਵੱਲੋਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਮਾਗਮ ਅੱਜ ਤੇ ਭਲਕੇ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਰਾਮਦਾਸੀਆ ਸਿੱਖ ਗਲੋਬਲ ਕੇਅਰ ਸੁਸਾਇਟੀ (ਰਜਿ:) ਹੁਸ਼ਿਆਰਪੁਰ ਦੀ ਵਿਸ਼ੇਸ ਮੀਟਿੰਗ ਗੁਰਦੁਆਰਾ ਜਾਹਰਾ ਜਹੂਰ ਪਾਤਸ਼ਾਹੀ ਛੇਵੀਂ ਪੁਰਹੀਰਾਂ, ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 1 ਅਤੇ 2 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ ਜਿੰਦ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਨੇ ਅਪਾਰ ਕ੍ਰਿਪਾ ਕਰਕੇ ਰਾਮਦਾਸੀਆ ਸਿੱਖਾਂ ਨੂੰ ਆਪਣਾ ਨਾਮ ਦੇ ਕੇ ਨਿਵਾਜਿਆ ਹੈ ਜਿਨ੍ਹਾਂ ਨੇ ਜੁਲਮ ਦੇ ਖ਼ਿਲਾਫ ਸ੍ਰੀ ਨਨਕਾਣਾ ਸਹਿਬ, ਗੜ੍ਹੀ ਚਮਕੌਰ ਸਾਹਿਬ, ਮੋਰਚਾ ਗੁਰੂ ਕਾ ਬਾਗ, ਮੋਰਚਾ ਜੈਤੋਂ ਆਦਿ ਵਿਖੇ ਸ਼ਹੀਦੀਆਂ ਦੇ ਕੇ ਪੰਥ ਅਤੇ ਕੌਮ ਦੀ ਸੇਵਾ ਕੀਤੀ ਹੈ। ਰਾਮਦਾਸੀਆਂ ਸਿੱਖ ਕੌਮ ਸਿੱਖੀ ਦੀ ਦਾਤ ਅਤੇ ਸਿਧਾਂਤਾਂ ਨੂੰ ਪ੍ਰਭੁਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ।ਇਸ ਦੇ ਨਾਲ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ 1 ਅਕਤੂਬਰ ਨੂੰ ਸ਼ਾਮ ਦੇ ਪ੍ਰੋਗਰਾਮ ਵਿੱਚ ਹਜੂਰੀ ਰਾਗੀ ਭਾਈ ਹਰਦੀਪ ਸਿੰਘ ਹੁਸ਼ਿਆਰਪੁਰ ਅਤੇ ਭਾਈ ਹਰਦੀਪ ਸਿੰਘ ਹੁਸ਼ਿਆਰਪੁਰ ਵਲੋਂ ਕੀਰਤਨ ਅਤੇ ਭਾਈ ਜਗਵੀਰ ਸਿੰਘ ਰਾਜਪੁਰ ਭਾਈਆਂ ਦੇ ਕਵੀਸ਼ਰੀ ਜਥਾ, 2 ਅਕਤੂਬਰ ਨੂੰ ਦਿਨ ਦੇ ਸਮਾਗਮ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਜਸਵੰਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬੀਬੀ ਗੁਰਦੀਸ਼ ਕੌਰ ਹੁਸ਼ਿਆਰਪੁਰ ਤੇ ਕਥਾਵਾਚਕ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸ੍ਰੀ ਆਨੰਦਪੁਰ ਸਾਹਿਬ ਸੰਗਤਾਂ ਨੂੰ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ | ਸੁਸਾਇਟੀ ਪ੍ਰਧਾਨ ਗੁਰਚਰਨ ਸਿੰਘ ਜਿੰਦ ਪ੍ਰਧਾਨ ਨੇ 1 ਅਤੇ 2 ਅਕਤੂਬਰ, 2025 ਦੇ ਸਮਾਗਮਾਂ ਵਿੱਚ ਪਰਿਵਾਰ ਸਮੇਤ ਗੁਰਦੁਆਰਾ ਜਾਹਰਾ ਜਹੂਰ ਪਾਤਸ਼ਾਹੀ ਛੇਵੀ ਪੁਰਹੀਰਾਂ ਹੁਸ਼ਿਆਰਪੁਰ ਵਿਖੇ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ | ਇਸ ਮੀਟਿੰਗ ਵਿੱਚ ਮਾਸਟਰ ਇੰਦਰਜੀਤ ਸਿੰਘ ਸੀਨੀ: ਮੀਤ ਪ੍ਰਧਾਨ, ਰਜਿੰਦਰ ਸਿੰਘ ਦਿੱਲੀ ਵਾਲੇ ਮੀਤ ਪ੍ਰਧਾਨ, ਹਰਮਿੰਦਰ ਸਿੰਘ ਨਲੋਈਆਂ ਜਨਰਲ ਸਕੱਤਰ, ਗੁਰਦੀਪ ਸਿੰਘ ਦਸ਼ਮੇਸ਼ ਨਗਰ (ਕੈਸ਼ੀਅਰ), ਮਲਕੀਤ ਸਿੰਘ ਗੋਕਲ ਨਗਰ (ਸਹਾਇਕ ਕੈਸ਼ੀਅਰ), ਰਜਿੰਦਰ ਸਿੰਘ ਪੁਰਹੀਰਾਂ (ਪ੍ਰਧਾਨ ਗੁਰਦੁਆਰਾ ਸਾਹਿਬ), ਸੁਰਜੀਤ ਸਿੰਘ ਮਜਬੂਰ, ਬੀਬੀ ਗੁਰਦੀਸ਼ ਕੌਰ, ਹਰਮਿੰਦਰ ਸਿੰਘ (ਹੈਪੀ), ਪ੍ਰੀਤਮ ਸਿੰਘ, ਕਰਨਵੀਰ ਸਿੰਘ, ਸੁਰਿੰਦਰ ਸਿੰਘ, ਉਂਕਾਰ ਸਿੰਘ ਸੋਢੀ, ਹਰਦੀਪ ਸਿੰਘ, ਰਮਨਦੀਪ ਸਿੰਘ, ਹਰਮਨਦੀਪ ਸਿੰਘ ਅਤੇ ਤਰਸੇਮ ਸਿੰਘ ਹੀਰ ਸ਼ਾਮਿਲ ਹੋਏ

Comments