ਹੁਸ਼ਿਆਰਪੁਰ/ਦਲਜੀਤ ਅਜਨੋਹਾ
ਖੂਨਦਾਨ ਸਭ ਤੋਂ ਉੱਤਮ ਦਾਨ ਹੈ ਜਿਸ ਨਾਲ ਕਈ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੰਦੀਪ ਸਿੰਘ ਤੁੱਲੀ ਹੈਡ ਮਾਸਟਰ ਸਰਕਾਰੀ ਹਾਈ ਸਕੂਲ ਮਸੀਤਪਾਲ ਕੋਟ ਨੇ ਸਟੇਟ ਅਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਦੇ ਸਕੂਲ ਪਹੁੰਚਣ ਦੌਰਾਨ ਕੀਤੇ l ਇਸ ਮੌਕੇ ਭਾਈ ਬਰਿੰਦਰ ਸਿੰਘ ਮਸੀਤੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਰੇਕ ਇਨਸਾਨ ਨੂੰ 18 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਹਰੇਕ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਖੂਨ ਦੀ ਪੂਰਤੀ ਕੇਵਲ ਮਨੁੱਖਾਂ ਤੋਂ ਹੀ ਕੀਤੀ ਜਾ ਸਕਦੀ ਹੈ ਇਸ ਦਾ ਕੋਈ ਹੋਰ ਬਦਲ ਨਹੀਂ ਹੈ ਉਹਨਾਂ ਕਿਹਾ ਕਿ ਇੱਕ ਸਿਹਤ ਮੰਦ ਵਿਅਕਤੀ ਸਾਲ ਵਿੱਚ ਚਾਰ ਵਾਰ ਖੂਨਦਾਨ ਕਰ ਸਕਦਾ ਹੈ ਅਤੇ ਇਸ ਨਾਲ ਵਿਅਕਤੀ ਦੀ ਸਿਹਤ ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਸਰੀਰਕ ਤੰਦਰੁਸਤੀ ਬਣੀ ਰਹਿੰਦੀ ਹੈ ਭਾਈ ਮਤੀ ਨੇ ਦੱਸਿਆ ਕਿ ਖੂਨ ਤੋਂ ਬਿਨਾਂ ਜ਼ਿੰਦਗੀ ਨਾ ਮੁਮਕਿਨ ਹੈ ਅਤੇ ਇਸ ਨੂੰ ਕਿਸੇ ਵੀ ਪ੍ਰਯੋਗਸ਼ਾਲਾ ਵਿੱਚ ਨਹੀਂ ਬਣਾਇਆ ਜਾ ਸਕਦਾ ਇਹ ਪਰਮਾਤਮਾ ਵੱਲੋਂ ਧਰਤੀ ਤੇ ਆਉਣ ਵਾਲੇ ਹਰੇਕ ਜੀਵ ਨੂੰ ਦਿੱਤੀ ਹੋਈ ਅਨਮੋਲ ਦਾਤ ਹੈ ਇਸ ਲਈ ਇਸ ਨੂੰ ਜਾਇਆ ਨਹੀਂ ਜਾਣ ਦੇਣਾ ਚਾਹੀਦਾ ਭਾਈ ਮਸੀਤੀ ਨੇ ਦੱਸਿਆ ਕਿ ਉਹ 65 ਸਾਲ ਦੀ ਉਮਰ ਵਿੱਚ ਵੀ 10 ਵਾਰੀ ਖੂਨਦਾਨ ਕਰ ਚੁੱਕੇ ਹਨ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਅੱਖਾਂ ਦਾਨ ਅੰਗ ਦਾਨ ਅਤੇ ਖੂਨ ਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਪਾਣੀ ਦੇ ਮਹੱਤਵ ਅਤੇ ਇਸ ਦੀ ਸਾਂਭ ਸੰਭਾਲ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਉਹਨਾਂ ਨੇ ਦੱਸਿਆ ਕਿ ਸਾਨੂੰ ਪਾਣੀ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਸ ਨਾਲ ਭਵਿੱਖ ਵਿੱਚ ਪਾਣੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਹਰਪ੍ਰੀਤ ਸਿੰਘ ਸੰਦੀਪ ਸਿੰਘ ਰਾਮ ਕ੍ਰਿਸ਼ਨ ਸਿੰਘ ਗੁਰਜਿੰਦਰ ਕੌਰ ਰਣਜੀਤ ਕੌਰ ਸੁਨੀਤਾ ਰਾਣੀ ਆਦਿ ਹਾਜ਼ਰ ਸਨl

Comments
Post a Comment