ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਜੇ. ਬੀ. ਬਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਗਲੇ 2 ਸਾਲਾਂ ਲਈ ਚੇਅਰਮੈਨ ਪਦ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਜੇ. ਬੀ. ਬਹਲ ਨੇ ਪ੍ਰਮੁੱਖ ਸਮਾਜ ਸੇਵੀ ਅਤੇ ਸਾਬਕਾ ਪ੍ਰਧਾਨ ਸੰਜੀਵ ਅਰੋੜਾ ਦੇ ਨਾਮ ਦਾ ਸੁਝਾਅ ਦਿੱਤਾ। ਸਾਰੇ ਮੈਂਬਰਾਂ ਨੇ ਸਹਿਮਤੀ ਜਤਾਉਂਦੇ ਹੋਏ ਉਨ੍ਹਾਂ ਨੂੰ ਅਗਲੇ 2 ਸਾਲਾਂ ਲਈ ਚੇਅਰਮੈਨ ਚੁਣ ਲਿਆ ਗਿਆ।
ਇਸ ਮੌਕੇ ਤੇ ਪ੍ਰਧਾਨ ਜੇ. ਬੀ. ਬਹਲ ਅਤੇ ਸਕੱਤਰ ਪ੍ਰੋ. ਦਲਜੀਤ ਸਿੰਘ ਨੇ ਕਿਹਾ ਕਿ ਸੰਜੀਵ ਅਰੋੜਾ ਦੇ ਤਜਰਬੇ ਤੋਂ ਸੋਸਾਇਟੀ ਨੂੰ ਹੋਰ ਵੱਧ ਲਾਭ ਹੋਵੇਗਾ ਅਤੇ ਨੇਤਰਦਾਨ ਮੁਹਿੰਮ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਰੋੜਾ ਆਪਣੀ ਜ਼ਿੰਦਗੀ ਨੂੰ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਚੁੱਕੇ ਹਨ ਅਤੇ ਸੋਸਾਇਟੀ ਨੂੰ ਮਾਣ ਹੈ ਕਿ ਉਨ੍ਹਾਂ ਵਰਗੇ ਨਿਸ਼ਕਾਮੀ ਵਿਅਕਤੀ ਸੇਵਾ ਨਿਭਾ ਰਹੇ ਹਨ।
ਚੇਅਰਮੈਨ ਬਣਨ ਤੋਂ ਬਾਅਦ ਸੰਜੀਵ ਅਰੋੜਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਨੇ ਸੋਸਾਇਟੀ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਹਰ ਮੈਂਬਰ ਆਪਣੇ ਰਿਸ਼ਤੇਦਾਰਾਂ, ਜਾਣ-ਪਛਾਣ ਵਾਲਿਆਂ ਅਤੇ ਗੁਆਂਢੀਆਂ ਨੂੰ ਨੇਤਰਦਾਨ ਬਾਰੇ ਜਾਣਕਾਰੀ ਪ੍ਰਦਾਨ ਕਰਨ। ਇਸ ਦੇ ਨਾਲ ਤੁਹਾਡੇ ਆਸ ਪਾਸ ਅਗਰ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਪਰਿਵਾਰ ਨੂੰ ਨੇਤਰਦਾਨ ਲਈ ਪ੍ਰੇਰਿਤ ਕੀਤਾ ਜਾਵੇ ਕਿਓ ਜੋ ਅੰਨ੍ਹੇਪਣ ਨਾਲ ਪੀੜਤ ਲੋਕਾਂ ਨੂੰ ਰੌਸ਼ਨੀ ਮਿਲ ਸਕੇ। ਅਰੋੜਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹ ਫ਼ੈਸਲਾ ਤੁਹਾਡੇ ਹੱਥ ਹੈ ਕਿ ਮਰਨ ਉਪਰੰਤ ਅੱਖਾਂ ਨੂੰ ਜਲਾ ਕੇ ਦੋ ਚੁਟਕੀ ਰਾਖ ਕਰਨੀ ਹੈ ਜਾਂ ਦੋ ਹਨ੍ਹੇਰੀ ਜਿੰਦਗੀ ਜੀ ਰਹੇ ਲੋਕਾਂ ਨੂੰ ਰੌਸ਼ਨੀ ਦੇਣੀ ਹੈ।ਇਸ ਮੌਕੇ ਤੇ ਏ.ਐਸ. ਕੰਗ, ਸੁਰਿੰਦਰ ਦੀਵਾਨ, ਭਵਦੀਪ ਬਾਲੀ, ਪ੍ਰੋ. ਦਲਜੀਤ ਸਿੰਘ, ਅਵਿਨਾਸ ਸੂਦ, ਵਿਜੇ ਅਰੋੜਾ, ਸੰਜੇ ਸੂਦ, ਅਸ਼ਵਨੀ ਦੱਤਾ, ਵੀਨਾ ਚੋਪੜਾ, ਅਨੀਲਾ ਚੱਡਾ, ਕ੍ਰਿਸ਼ਨ ਕਿਸ਼ੋਰ, ਪ੍ਰਿ. ਡੀ. ਕੇ. ਸ਼ਰਮਾ, ਦਵਿੰਦਰ ਅਰੋੜਾ, ਦੀਪਕ ਮੇਹੰਦਿਰਤਾ ਆਦਿ ਮੌਜੂਦ ਸਨ।

Comments
Post a Comment