ਹੁਸ਼ਿਆਰਪੁਰ/ਦਲਜੀਤ ਅਜਨੋਹਾ –ਦੁਸਹਿਰਾ ਦੇ ਤਿਉਹਾਰ ਦੇ ਮੌਕੇ ਚੱਲ ਰਹੀ ਰਾਮਲੀਲਾ ਦੌਰਾਨ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪ੍ਰਭੂ ਸ਼੍ਰੀ ਰਾਮ, ਲਕਸ਼ਮਣ ਅਤੇ ਮਾਤਾ ਸੀਤਾ ਦੇ ਰੂਪਾਂ ਅੱਗੇ ਨਮਨ ਕੀਤਾ।ਇਸ ਮੌਕੇ ‘ਤੇ ਖੰਨਾ ਨੇ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦਾ ਜੀਵਨ ਸਾਨੂੰ ਇਹ ਸਿੱਖਾਉਂਦਾ ਹੈ ਕਿ ਇੱਕ ਆਦਰਸ਼ ਰਾਜਾ, ਪਤੀ, ਭਰਾ ਅਤੇ ਨੇਤਾ ਕਿਹੋ ਜਿਹਾ ਹੁੰਦਾ ਹੈ, ਉਸ ਦੇ ਕਰਤੱਵ ਕੀ ਹੁੰਦੇ ਹਨ ਅਤੇ ਉਹਨਾਂ ਕਰਤੱਵਾਂ ਦਾ ਨਿਭਾਅ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। ਜੇ ਅਸੀਂ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਮਿਲੀਆਂ ਸਿਖਿਆਵਾਂ ਨੂੰ ਆਪਣੇ ਜੀਵਨ ‘ਚ ਲਾਗੂ ਕਰ ਲਈਏ ਤਾਂ ਅਸੀਂ ਇੱਕ ਸੱਭਿਆਚਾਰੀ ਅਤੇ ਆਦਰਸ਼ ਜੀਵਨ ਜੀ ਸਕਦੇ ਹਾਂ।ਉਨ੍ਹਾਂ ਕਿਹਾ ਕਿ ਪਵਿੱਤਰ ਮਹਾਂਗ੍ਰੰਥ ਸ਼੍ਰੀ ਰਾਮਾਯਣ, ਜਿਸਦੇ ਮੁੱਖ ਪਾਤਰ ਭਗਵਾਨ ਸ਼੍ਰੀ ਰਾਮ ਹਨ, ਸਾਨੂੰ ਪਰਿਵਾਰਕ ਕਰਤੱਵਾਂ ਦੇ ਨਾਲ-ਨਾਲ ਸਮਾਜਕ ਫਰਜ਼ਾਂ ਨੂੰ ਵੀ ਮਰਿਆਦਾ ਅੰਦਰ ਰਹਿ ਕੇ ਨਿਭਾਉਣ ਦਾ ਸੰਦੇਸ਼ ਦਿੰਦਾ ਹੈ। ਖੰਨਾ ਨੇ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ‘ਚ ਜਿੱਥੇ ਇਨਸਾਨ ਰਿਸ਼ਤਿਆਂ ਅਤੇ ਫਰਜ਼ਾਂ ਦੀ ਮਹੱਤਤਾ ਨੂੰ ਭੁੱਲਦਾ ਜਾ ਰਿਹਾ ਹੈ, ਉਦੋਂ ਪਵਿੱਤਰ ਮਹਾਂਗ੍ਰੰਥ ਸ਼੍ਰੀ ਰਾਮਾਯਣ ਦੀਆਂ ਸਿਖਿਆਵਾਂ ਉੱਤੇ ਅਮਲ ਕਰਕੇ ਅਸੀਂ ਰਿਸ਼ਤਿਆਂ ਦੇ ਮਹੱਤਵ ਨੂੰ ਸਮਝ ਸਕਦੇ ਹਾਂ ਅਤੇ ਪਰਿਵਾਰਕ ਤੇ ਸਮਾਜਕ ਕਰਤੱਵਾਂ ਨੂੰ ਢੰਗ ਨਾਲ ਨਿਭਾਉਣ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ।ਇਸ ਮੌਕੇ ‘ਤੇ ਰਾਮਲੀਲਾ ਕਮੀਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਸਮੇਤ ਹੋਰ ਕਮੇਟੀ ਮੈਂਬਰ ਅਤੇ ਕਈ ਪ੍ਰਮੁੱਖ ਲੋਕ ਮੌਜੂਦ ਸਨ।

Comments
Post a Comment