ਯੂ.ਪੀ.ਐਸ.ਸੀ. ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਖੰਨਾ ਨੇ ਦੱਸੀ ਇਸ ਦੀ ਪਰਿਭਾਸ਼ਾ ਕਿਹਾ – ਜਨਸੇਵਾ ਹੀ ਹੈ ਯੂ.ਪੀ.ਐਸ.ਸੀ. ਦਾ ਅਧਾਰ


ਹੁਸ਼ਿਆਰਪੁਰ/ਦਲਜੀਤ ਅਜਨੋਹਾ :
ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਯੂ.ਪੀ.ਐਸ.ਸੀ. ਦੀ ਪਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਇਕ ਖ਼ਾਸ ਪ੍ਰੋਗਰਾਮ ਹੇਠ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਯੂ.ਪੀ.ਐਸ.ਸੀ. ਦੀ ਅਸਲੀ ਪਰਿਭਾਸ਼ਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਖੰਨਾ ਨੇ ਕਿਹਾ ਕਿ ਯੂ.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦਾ ਮੁੱਖ ਅਧਾਰ ਜਨਸੇਵਾ ਹੈ। ਉਨ੍ਹਾਂ ਨੇ ਉਦਾਹਰਣ ਦੇ ਕੇ ਕਿਹਾ ਕਿ ਜੇ ਯੂ. ਅਤੇ ਸੀ. ਨੂੰ ਹਟਾ ਦਿੱਤਾ ਜਾਵੇ ਤਾਂ ਸਿਰਫ਼ "ਪਬਲਿਕ ਸਰਵਿਸ" ਹੀ ਬਚਦੀ ਹੈ। ਖੰਨਾ ਨੇ ਕਿਹਾ ਕਿ ਦਰਅਸਲ ਜੇ ਹਰ ਵਿਅਕਤੀ ਆਪਣੇ ਫ਼ਰਜ਼ਾਂ ਨੂੰ ਸਹੀ ਢੰਗ ਨਾਲ ਨਿਭਾਏ ਤਾਂ ਹਰ ਨਾਗਰਿਕ ਆਪੇ-ਆਪ ਹੀ ਜਨਸੇਵਕ ਬਣ ਸਕਦਾ ਹੈ। ਪਰੰਤੂ ਸਰਕਾਰੀ ਤੰਤਰ ਰਾਹੀਂ ਲੋਕਾਂ ਦੀ ਸੇਵਾ ਕਰਨ ਲਈ ਯੂ.ਪੀ.ਐਸ.ਸੀ. ਦੀ ਪਰੀਖਿਆ ਪਾਸ ਕਰਨੀ ਲਾਜ਼ਮੀ ਹੈ।
ਖੰਨਾ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਯੂ.ਪੀ.ਐਸ.ਸੀ. ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀ ਆਪਣੀ ਪਰੀਖਿਆ ਵਿੱਚ ਕਾਮਯਾਬ ਹੋਣਗੇ ਅਤੇ ਜਨਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨਗੇ।
ਇਸ ਮੌਕੇ ਵਿਦਿਆਰਥੀਆਂ ਨੇ ਖੰਨਾ ਤੋਂ ਵਧੀਆ ਮਾਰਗਦਰਸ਼ਨ ਪ੍ਰਾਪਤ ਕੀਤਾ। ਖੰਨਾ ਨੇ ਯੂ.ਪੀ.ਐਸ.ਸੀ. ਦੇ ਵਿਦਿਆਰਥੀਆਂ ਨੂੰ ਜਨਰਲ ਨੌਲਿਜ ਦੀਆਂ ਮੈਗਜ਼ੀਨ ਭੀ ਭੇਂਟ ਕੀਤੀਆਂ।

Comments