ਸੈਣੀ ਯੂਥ ਫੈਡਰੇਸ਼ਨ ਦੇ ਨੈਸ਼ਨਲ ਪ੍ਰਧਾਨ ਨਰਿੰਦਰ ਸਿੰਘ ਲਾਲੀ ਨੇ ਐਡਵੋਕੇਟ ਅਮਰਜੋਤ ਸਿੰਘ ਸੈਣੀ ਦੀ ਨਿਯੁਕਤੀ ਲਈ ਕੀਤਾ ਧੰਨਵਾਦ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
          ਸੈਣੀ ਯੂਥ ਫੈਡਰੇਸ਼ਨ ਦੇ ਨੈਸ਼ਨਲ ਪ੍ਰਧਾਨ ਨਰਿੰਦਰ ਸਿੰਘ ਲਾਲੀ ਨੇ ਐਡਵੋਕੇਟ ਅਮਰਜੋਤ ਸਿੰਘ ਸੈਣੀ ਨੂੰ ਹੁਸ਼ਿਆਰਪੁਰ ਦੇ ਹਲਕਾ ਸੰਗਠਨ ਇੰਚਾਰਜ ਨਿਯੁਕਤ ਕਰਨ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਮੂਹ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰਜੋਤ ਸੈਣੀ ਇਕ ਨੌਜਵਾਨ, ਊਰਜਾਵਾਨ ਅਤੇ ਪ੍ਰਤੀਬੱਧ ਵਰਕਰ ਹੈ, ਜਿਸ ਕੋਲ ਸੰਗਠਨ ਦੀ ਡੂੰਘੀ ਸਮਝ ਅਤੇ ਕਾਰਜਸ਼ੈਲੀ ਹੈ। ਉਨ੍ਹਾਂ ਦਾ ਤਜ਼ਰਬਾ ਅਤੇ ਸਮਰਪਣ ਪਾਰਟੀ ਨੂੰ ਮਜ਼ਬੂਤ ਕਰੇਗਾ। ਨਰਿੰਦਰ ਸਿੰਘ ਲਾਲੀ ਨੇ ਸਮੁੱਚੀ ਪਾਰਟੀ ਦਾ ਵੀ ਧੰਨਵਾਦ ਕੀਤਾ ਜਿਸ ਨੇ ਇਕ ਹੋਣਹਾਰ ਅਤੇ ਜੁਝਾਰੂ ਵਰਕਰ ਨੂੰ ਜ਼ਿੰਮੇਵਾਰੀ ਦੇ ਕੇ ਸੈਣੀ ਸਮਾਜ ਦਾ ਮਾਣ ਵਧਾਇਆ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਜਸਪ੍ਰੀਤ ਸਿੰਘ ਸੈਣੀ , ਬੱਬੂ ਦੇਵੀਦਾਸ, ਹਰਨਾਮ ਹੁਸ਼ਿਆਰਪੁਰ, ਰਾਜਬੀਰ ਹੁਸ਼ਿਆਰਪੁਰ, ਪਿੰਦਰ ਦੇਵੀਦਾਸ ਅਤੇ ਵਿੱਕੀ ਪਟਿਆਲਾ ਵੀ ਹਾਜ਼ਰ ਸਨ।

Comments