ਸਵਰਗੀ ਪਿੰਕੀ ਦੇਵੀ ਸ਼ਰਮਾ ਹੋਰਾਂ ਦਾ ਸ਼ਰਧਾਂਜਲੀ ਸਮਾਗਮ 5 ਸਤੰਬਰ ਨੂੰ ਹੋਵੇਗਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲਾ ਹੁਸ਼ਿਆਰਪੁਰ ਦੇ ਕਸਬਾ  ਕੋਟ ਫਤੂਹੀ ਦੇ ਦੁਕਾਨਦਾਰ ਅਤੇ ਉੱਘੇ ਸਮਾਜ ਸੇਵਕ ਬਾਬੂ ਮਸਤ ਰਾਮ ਸ਼ਰਮਾ ਦੀ ਪਤਨੀ ਸ਼੍ਰੀਮਤੀ ਪਿੰਕੀ ਦੇਵੀ ਸ਼ਰਮਾ ਦਾ ਪਿਛਲੇ ਦਿਨੀਂ  ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ੁਰੂ ਕੀਤਾ ਗਿਆ ਗਰੁੜ ਪੁਰਾਣ ਪਾਠ ਦਾ ਭੋਗ 5 ਸਤੰਬਰ ਨੂੰ ਕੋਟ ਫਤੂਹੀ ਪਿੰਡ ਦੇ ਕਮਿਊਨਿਟੀ ਹਾਲ ਵਿੱਚ ਪਾਇਆ ਜਾਵੇਗਾ ਅਤੇ ਸ਼ਰਧਾਂਜਲੀ ਸਮਾਗਮ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗਾ।ਇਸ ਮੌਕੇ ਸਮੂਹ ਦੁਕਾਨਦਾਰ, ਸਿਆਸੀ ਅਤੇ ਰਾਜਨੀਤਿਕ ਪ੍ਰਤੀਨਿਧੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮਿਲ ਹੋਣਗੇ

Comments