ਹਰਿਆਣਾ ਭਾਜਪਾ ਮੁੱਖ ਮੰਤਰੀ ਨਾਯਬ ਸਿੰਘ ਸੈਣੀ ਨੇ ਨਿਭਾਇਆ ਗੁਆਂਢੀ ਧਰਮ/ ਖੰਨਾ ਕਿਹਾ, ਪੰਜਾਬ ਨੂੰ ਬਾੜ ਤ੍ਰਾਸਦੀ ਵਿੱਚ ਦਿੱਤੀ 5 ਕਰੋੜ ਦੀ ਸਹਾਇਤਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਾਬਕਾ ਸਾਂਸਦ ਅਵਿਨਾਸ਼ ਰਾਇ ਖੰਨਾ ਨੇ ਕਿਹਾ ਕਿ ਹਰਿਆਣਾ ਭਾਜਪਾ ਮੁੱਖ ਮੰਤਰੀ ਨਾਯਬ ਸਿੰਘ ਸੈਣੀ ਵੱਲੋਂ ਪੰਜਾਬ ਬਾੜ ਤ੍ਰਾਸਦੀ ਵਿੱਚ ਪੰਜਾਬ ਸਰਕਾਰ ਨੂੰ ਦਿੱਤੀ ਗਈ 5 ਕਰੋੜ ਰੁਪਏ ਦੀ ਸਹਾਇਤਾ ਮੁਸੀਬਤ ਦੇ ਸਮੇਂ ਮਨੁੱਖਤਾਵਾਦੀ ਪੜੋਸੀ ਧਰਮ ਨਿਭਾਉਣ ਦੀ ਇੱਕ ਮਿਸਾਲ ਹੈ।
ਖੰਨਾ ਨੇ ਕਿਹਾ ਕਿ ਭਾਜਪਾ ਦਾ ਸਿਖਰਲਾ ਨੇਤ੍ਰਿਤਵ ਹਮੇਸ਼ਾ ਕਾਰਕੁੰਨਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਸੇਵਾ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਨੇਤਾ ਜਨਸੇਵਾ ਨੂੰ ਸਮਰਪਿਤ ਹੈ।
ਅਵਿਨਾਸ਼ ਰਾਏ ਖੰਨਾ ਨੇ ਇਸ ਮੌਕੇ ’ਤੇ ਮੁਸੀਬਤ ਦੇ ਸਮੇਂ ਪੰਜਾਬ ਦੀ ਸਹਾਇਤਾ ਕਰਨ ਲਈ ਹਰਿਆਣਾ ਭਾਜਪਾ ਮੁੱਖ ਮੰਤਰੀ ਨਾਯਬ ਸਿੰਘ ਸੈਣੀ ਦਾ ਧੰਨਵਾਦ ਵੀ ਕੀਤਾ। 

Comments