ਐਚ.ਡੀ.ਸੀ.ਏ. ਦੀਆਂ ਪੰਜ ਮਹਿਲਾ ਕ੍ਰਿਕਟਰਾਂ ਦਾ ਸੀਨੀਅਰ ਵੁਮੈਨ ਟੀ-20 ਚੈਂਪੀਅਨਸ਼ਿਪ ਲਈ ਚੋਣ: ਡਾ. ਰਮਨ ਘਈ


ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ 4 ਟੀਮਾਂ ਦੀ ਸੀਨੀਅਰ ਮਹਿਲਾ ਟੀ-20 ਚੈਂਪੀਅਨਸ਼ਿਪ ਲਈ ਐਚ.ਡੀ.ਸੀ.ਏ. ਸੈਂਟਰ ਦੀਆਂ ਖਿਡਾਰਨ ਪੁਜਾ ਦੇਵੀ, ਸ਼ਿਵਾਨੀ, ਸੂਰਭੀ ਨਾਰਾਇਣ, ਅੰਜਲੀ ਸ਼ੀਹਮਰ ਅਤੇ ਨਿਰੰਕਾ ਦੀ ਚੋਣ ਨਾਲ ਐਚ.ਡੀ.ਸੀ.ਏ. ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪੰਜਾਬ ਸਟੇਟ ਵੁਮੈਨ ਸੀਨੀਅਰ ਟੀ-20 ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਪੁਜਾ ਦੇਵੀ ਪੀ.ਸੀ.ਏ. ਯੈਲੋ ਟੀਮ ਵਿੱਚ, ਸ਼ਿਵਾਨੀ ਤੇ ਨਿਰੰਕਾ ਪੀ.ਸੀ.ਏ. ਰੈਡ ਟੀਮ ਵਿੱਚ ਅਤੇ ਅੰਜਲੀ ਤੇ ਸੂਰਭੀ ਪੀ.ਸੀ.ਏ. ਬਲੂ ਟੀਮ ਲਈ ਖੇਡਣਗੀਆਂ। ਇਹ ਟੂਰਨਾਮੈਂਟ 2 ਤੋਂ 10 ਸਤੰਬਰ ਤੱਕ ਗਾਂਧੀ ਗ੍ਰਾਊਂਡ ਅੰਮ੍ਰਿਤਸਰ ਵਿੱਚ ਹੋਵੇਗਾ।
ਡਾ. ਘਈ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ ਸਰਵੋਤਮ ਮਹਿਲਾ ਕ੍ਰਿਕਟਰਾਂ ਭਾਗ ਲੈ ਰਹੀਆਂ ਹਨ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨ ਦਾ ਚੋਣ ਪੰਜਾਬ ਵੁਮੈਨ ਟੀ-20 ਟੀਮ ਲਈ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਐਚ.ਡੀ.ਸੀ.ਏ. ਲਈ ਮਾਣ ਦੀ ਗੱਲ ਹੈ ਕਿ ਸੈਂਟਰ ਦੀਆਂ ਪੰਜ ਖਿਡਾਰਨ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਪੰਜਾਬ ਟੀਮ ਲਈ ਆਪਣੀ ਦਾਵੇਦਾਰੀ ਪੇਸ਼ ਕਰਨਗੀਆਂ।
ਖਿਡਾਰਨ ਦੀ ਇਸ ਪ੍ਰਾਪਤੀ ‘ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾ ਨੇ ਸਾਰੀ ਐਸੋਸੀਏਸ਼ਨ ਵੱਲੋਂ ਖਿਡਾਰਨ ਨੂੰ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ ਨੇ ਕਿਹਾ ਕਿ ਇਹਨਾਂ ਪੰਜਾਂ ਖਿਡਾਰਨ ਤੋਂ ਹੋਸ਼ਿਆਰਪੁਰ ਨੂੰ ਵੱਡੀਆਂ ਉਮੀਦਾਂ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਰੀਆਂ ਖਿਡਾਰਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਟੀਮ ਲਈ ਆਪਣੀ ਦਾਵੇਦਾਰੀ ਪੱਕੀ ਕਰਨਗੀਆਂ।
ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜੂਨੀਅਰ ਮਹਿਲਾ ਕੋਚ ਨਿਕੀਤਾ ਕੁਮਾਰੀ, ਜੂਨੀਅਰ ਕੋਚ ਦਲਜੀਤ ਧੀਮਾਨ, ਜੂਨੀਅਰ ਕੋਚ ਪੰਕਜ ਪਿੰਕਾ, ਕੋਚ ਦਿਨੇਸ਼ ਸ਼ਰਮਾ ਅਤੇ ਜ਼ਿਲ੍ਹਾ ਟ੍ਰੇਨਰ ਕੁਲਦੀਪ ਧਾਮੀ ਨੇ ਵੀ ਖਿਡਾਰਨ ਦੀ ਚੋਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

Comments