ਪਿੰਡ ਮੰਨਣਹਾਣਾ ਵਿਖੇ 16ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 6 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ/ਰਛਪਾਲ ਸਿੰਘ ਕਲੇਰ


ਪ੍ਰਧਾਨ ਹੁਸ਼ਿਆਰਪੁਰ / ਦਲਜੀਤ ਅਜਨੋਹਾ
ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਨਣਹਾਣਾ
 ਵਿਖੇ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ  ਦੇ ਵਿਸ਼ੇਸ਼ ਸਹਿਯੋਗ ਨਾਲ 16ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 6 ਅਕਤੂਬਰ ਨੂੰ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਰਛਪਾਲ ਸਿੰਘ ਕਲੇਰ ਨੇ ਦੱਸਿਆ ਕਿ ਇਸ ਜਾਗਰਣ ਵਿਚ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨ ਵਾਲੇ ਪ੍ਰਮੁੱਖ ਕਲਾਕਾਰਾਂ ਵਿੱਚ ਅਜੈ ਮਾਹੀ ਉਨਾ, ਅਨਮੋਲ ਵਿਰਕ, ਮਿੰਟੂ ਹੇਅਰ, ਗੋਰਾ ਭਗਤ ਅਤੇ ਜੀ ਸਿੱਧੂ ਸ਼ਾਮਲ ਹੋਣਗੇ। ਇਸ ਧਾਰਮਿਕ ਸਮਾਗਮ ਵਿੱਚ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਮੁਖ ਮਹਿਮਾਨ  ਤੇ  ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰੀ ਭਰਨਗੇ।ਇਸ ਮੌਕੇ ਸੰਗਤਾਂ ਲਈ ਮਾਂ ਭਗਵਤੀ ਦਾ ਭੰਡਾਰਾ ਵੀ ਅਤੁੱਟ ਵਰਤਾਇਆ ਜਾਵੇਗਾ।ਇਸ ਮੌਕੇ ਤੇ ਹਾਜ਼ਰ ਕਮੇਟੀ ਮੈਂਬਰਾਂ ਵਿੱਚ ਬਲਜੀਤ ਥਿੰਦ, ਬਲਬੀਰ ਭਾਟੀਆ, ਸਬ ਇੰਸਪੈਕਟਰ ਸੁਰਿੰਦਰ ਪਾਲ, ਪਰਮਜੀਤ ਹਮਪਾਲ, ਜਿੰਦਰ ਕਲੇਰ, ਭੁਪਿੰਦਰ ਭਾਈ, ਬੌਬੀ, ਜਸਵੰਤ ਬੰਸਲ, ਕੁਲਵਰਨ ਖੁਤਨ, ਵਿਕੀ, ਹਰਬੰਸ ਲਾਲ, ਜੰਗ ਸਿੰਘ, ਹੈਪੀ, ਨਰਿੰਦਰ ਸ਼ਰਮਾ, ਪੰ. ਕੇਵਲ, ਮਾਸਟਰ ਸੋਹਣ ਲਾਲ ਪੰਚ, ਅਜੀਤ ਫੌਜੀ, ਸ਼ੰਮੀ ਲਾਲ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।

Comments