ਡਾ. ਇਸ਼ਾਂਕ ਨੇ ਕੁਕੜਾਂ ਬੰਨ੍ਹ ਲਈ 10 ਲੱਖ ਐਲਾਨੇ ਅਤੇ ਰਿਪੇਅਰ ਕਾਰਜਾਂ ਦਾ ਜਾਇਜ਼ਾ ਲਿਆ।


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪੰਜਾਬ ਵਿੱਚ ਇਸ ਮਾਨਸੂਨ ਵਿੱਚ ਆਈਆਂ ਭਾਰੀ ਬਰਸਾਤਾਂ ਅਤੇ ਹੜ੍ਹਾਂ ਨੇ ਲਗਭੱਗ ਸਾਰੇ ਪੰਜਾਬ ਨੂੰ ਆਪਣੀ ਚਪੇਟ ਵਿੱਚ ਲੈ ਲਿਆ।ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵੀ ਬਹੁਤ ਵੱਡੇ ਇਲਾਕੇ ਵਿੱਚ ਛੋਟੇ-ਵੱਡੇ ਚੋਅ ਹਨ, ਜਿਹਨਾਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆਉਣ ਨਾਲ ਹੜ੍ਹਾਂ ਦੀ ਸਥਿਤੀ ਬਣ ਗਈ ।ਬਹੁਤ ਜ਼ਿਆਦਾ ਪਾਣੀ ਆਉਣ ਕਾਰਣ ਚੱਬੇਵਾਲ ਹਲਕੇ ਦੇ ਪਿੰਡ ਕੁੱਕੜਾਂ ਦੇ ਵੱਡੇ ਚੋਅ ਦਾ ਬੰਨ੍ਹ ਵੀ ਟੁੱਟ ਗਿਆ।ਇਸ ਡੈਮ ਦੇ ਬੰਨ੍ਹ ਟੁੱਟਣ ਨਾਲ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਵਿੱਚ ਪਾਣੀ ਵੜ ਗਿਆ ਅਤੇ ਫਸਲਾਂ ਦਾ ਤੇ ਮਾਲੀ ਨੁਕਸਾਨ ਵੀ ਹੋਇਆ। ਅੱਜ ਵਿਧਾਇਕ ਚੱਬੇਵਾਲ ਡਾ. ਇਸਾਂਕ ਕੁਮਾਰ ਨੇ ਕੁਕੱੜਾਂ ਪਿੰਡ ਦਾ ਦੌਰਾ ਕੀਤਾ ਅਤੇ ਇਸ ਬੰਨ੍ਹ ਦੇ ਰਿਪੇਅਰ ਦੇ ਚੱਲਦੇ ਕੰਮ ਦਾ ਜਾਇਜ਼ਾ ਲਿਆ।ਡਾ. ਇਸ਼ਾਂਕ ਨੇ ਇਸ ਬੰਨ੍ਹ ਦੇ ਨਿਰਮਾਣ ਲਈ 10 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕਰਣ ਦੀ ਘੋਸ਼ਣਾ ਕੀਤੀ।ਇੱਥੇ ਇਹ ਵਰਨਣਯੋਗ ਹੈ ਕਿ ਪਹਿਲਾਂ ਹੁਸ਼ਿਆਰਪੁਰ ਐਮ.ਪੀ. ਡਾ. ਰਾਜ ਕੁਮਾਰ ਨੇ ਵੀ ਧੁੱਸੀ ਡੈਮ ਅਤੇ ਕੁੱਕੜਾਂ ਡੈਮ ਦੀ ਮੁੜ ਬਹਾਲੀ ਲਈ 50 ਲੱਖ ਰੁਪਏ MP LAD ਫੰਡ ਵਿੱਚੋਂ ਹੁਸ਼ਿਆਰਪੁਰ ਪ੍ਰਸ਼ਾਸ਼ਨ ਨੂੰ ਜਾਰੀ ਕੀਤੇ ਸਨ। ਇਸ ਦੇ ਲਈ ਵੀ ਵਿਧਾਇਕ ਡਾ. ਇਸ਼ਾਂਕ ਨੇ ਡਾ. ਰਾਜ ਦਾ ਧੰਨਵਾਦ  ਕੀਤਾ।ਉਹਨਾਂ ਕਿਹਾ ਕਿ ਸੰਸਦ ਮੈਂਬਰ ਵੱਲੋਂ ਕੀਤੇ ਇਸ ਉਪਰਾਲੇ ਨਾਲ ਅਤੇ 10 ਲੱਖ ਹੋਰ ਗ੍ਰਾਂਟ ਜਾਰੀ ਕਰਣ ਨਾਲ ਕੁਕੜਾਂ ਬੰਨ੍ਹ ਦੀ ਰਿਪੇਅਰ ਦੇ ਕੰਮ ਨੂੰ ਤੇਜ਼ੀ ਮਿਲੇਗੀ।ਉਹਨਾਂ ਕਿਹਾ ਕਿ ਇਸ ਕੰਮ ਲਈ ਜੇਕਰ ਹੋਰ ਫੰਡ ਦੀ ਜ਼ਰੂਰਤ ਹੋਵੇਗੀ ਤਾਂ ਉਹ ਵੀ ਸਰਕਾਰ ਵੱਲੋਂ ਫੋਰਨ ਮੁੱਹਈਆਂ ਕਰਵਾਇਆ ਜਾਵੇਗਾ।ਡਾ. ਇਸ਼ਾਂਕ ਨੇ ਇਸ ਮੌਕੇ ‘ਤੇ ਪਿੰਡ ਵਾਸੀਆਂ ਨਾਲ ਵੀ ਰਾਬਤਾ ਕਾਇਮ ਕੀਤਾ। ਮੀਹਾਂ ਅਤੇ ਹੜ੍ਹ ਕਾਰਣ ਉਹਨਾਂ ਨੂੰ ਸਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ।ਉਹਨਾਂ ਨੇ ਖੁੱਦ ਵੀ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ।ਇਸ ਅਵਸਰ ਤੇ ਡਾ. ਇਸ਼ਾਂਕ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਔਖੀ ਘੜੀ ਵਿੱਚ ਆਪਣੇ ਹਲਕਾ ਵਾਸੀਆਂ ਰੂਪੀ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਕਰਣ ਲਈ ਉਹ ਤਨਦੇਹੀ ਨਾਲ ਕੰਮ ਕਰਣ ਵਿੱਚ ਰੁੱਝੇ ਹੋਏ ਹਨ।

Comments