ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੀ ਅਹਿਮ ਮੀਟਿੰਗ ਜਸਕਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਅਦਾਰੇ ਦੇ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ ਜੱਥੇਬੰਦੀ ਦੇ ਸੂਬਾਈ ਆਗੂ ਮਨਜਿੰਦਰ ਹੱਲੂਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਮਹਿਕਮੇ ਵਿੱਚ ਮੈਨਜਮੈਂਟ ਵਲੋ ਵਰਕਰਾਂ ਦੀਆ ਅਹਿਮ ਮੰਗਾਂ ਨੂੰ ਅਣਗੌਲਿਆ ਕਰਕੇ ਵਰਕਰਾਂ ਦੀਆਂ ਦੂਰ ਦੁਰਾਡੇ ਜਬਰੀ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਪੁਰਾਣੀਆਂ ਤੋ ਪੁਰਾਣੀਆਂ ਸਬ ਡਵੀਜ਼ਨਾ ਨੂੰ ਤੋੜ ਕੇ ਮੈਨਜਮੈਂਟ ਵਲੋਂ ਆਪਣੀ ਮਨ ਮਰਜੀ ਨਾਲ ਦੂਜੇ ਸ਼ਹਿਰਾਂ ਅੰਦਰ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਕਰਕੇ ਵਰਕਰਾਂ ਅਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ ਸ ਸ ਫ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਲੰਗੇਰੀ ਨੇ ਕਿਹਾ ਪੰਜਾਬ ਦੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾ ਦੀਆਂ ਮੰਗਾਂ ਪ੍ਰਤੀ ਮੀਟਿੰਗਾ ਦਾ ਸਮਾ ਦੇਣ ਉਪਰੰਤ ਐਨ ਮੌਕੇ ਤੇ ਮੀਟਿੰਗਾ ਦੇ ਕੇ ਸਮੇਂ ਰੱਦ ਕਰਕੇ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ ਜਿਸ ਦਾ ਮੁਲਾਜ਼ਮ ਅਤੇ ਪੈਨਸ਼ਨਰਜ਼ ਵਰਗ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਹਰਵਿੰਦਰ ਸਿੰਘ, ਗੁਰਪਾਲ ਸਿੰਘ, ਅਵਤਾਰ ਸਿੰਘ, ਹਰਵਿੰਦਰ ਕੁਮਾਰ,ਨਵਜੋਤ ਸਿੰਘ,ਰਾਮਪਾਲ, ਵਿਕਾਸ,ਮਨਿੰਦਰ,ਇਰਫਾਨ, ਜਤਿੰਦਰ ਸਿੰਘ ,ਸੁਖਜਿੰਦਰ ਸਿੰਘ, ਪਰਮਜੀਤ ਕੁਮਾਰ ਆਦਿ ਸ਼ਾਮਿਲ ਸਨ
Comments
Post a Comment