ਸੰਤ ਸਮਨ ਦਾਸ ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਖੁਰਾਲਗੜ ਸਾਹਿਬ ਵਿਖੇ ਮੈਡੀਕਲ ਕੈਂਪ ਲਗਾਇਆ ਸ੍ਰੀ ਖੁਰਾਲਗੜ 'ਚ ਪੀ ਜੀ ਆਈ ਵਰਗਾ ਹਸਪਤਾਲ ਤੇ ਟੈਕਨੀਕਲ ਕਾਲਿਜ ਖੋਹਲਣ ਦੀ ਲੋਡ਼ - ਸੰਤ ਨਿਰਮਲ ਦਾਸ ਬਾਬੇਜੋੜੇ,ਸੰਤ ਸਰਵਣ ਦਾਸ ਸਲੇਮਟਾਵਰੀ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਮਹਾਨ ਤਪੱਸਵੀ ਸੰਤ ਸਮਨ ਦਾਸ ਡੇਰਾ ਗੱਦੀ ਸ਼ੁਕਰਤਾਲ ਸਹਾਰਨਪੁਰ ( ਯੂ. ਪੀ,.) ਦੀ ਯਾਦ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਇਤਿਹਾਸਕ ਅਸਥਾਨ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਏ ਗਏ ਜਿਸ ਵਿੱਚ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋੰ ਮਰੀਜਾਂ ਨੂੰ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਪੰਜਾਬ , ਸਹਾਰਨ ਪੁਰ ( ਉੱਤਰ ਪ੍ਰਦੇਸ਼ ) ਅਤੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਨੇ ਇਸ ਮੈਡੀਕਲ ਚੈੱਕਅਪ ਕੈਂਪ ਦਾ ਲਾਭ ਲਿਆ ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ,ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਧਰਮਪਾਲ ਸ਼ੇਰਗੜ ਸਟੇਜ ਸਕੱਤਰ, ਸੰਤ ਮਨਜੀਤ ਦਾਸ ਵਿਛੋਹੀ , ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਤੋਂ ਇਲਾਵਾ ਸੰਤ ਸੰਮਨ ਦਾਸ ਜੀ ਦੇ ਪਰਮ ਸੇਵਕ ਸੰਤ ਰਾਜ ਕੁਮਾਰ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ ਸ਼ੁਕਰਤਾਲ ਸਹਾਰਨ ਪੁਰ (ਯੂ ਪੀ ) ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
ਇਸ ਮੌਕੇ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ( ਰਜਿ.) ਪੰਜਾਬ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਨੇ ਕਿਹਾ ਸ੍ਰੀ ਖੁਰਾਲਗੜ ਸਾਹਿਬ ਦੇ ਆਸ ਪਾਸ ਦੀਆਂ ਸੰਗਤਾਂ ਦੀ ਸੁਵਿਧਾ ਲਈ ਪੀ ਜੀ ਆਈ ਵਰਗਾ ਵੱਡਾ ਹਸਪਤਾਲ ਖੋਹਲਣ ਦੀ ਸਖਤ ਲੋੜ ਹੈ। ਇਸ ਇਲਾਕੇ ਵਿੱਚ ਹਸਪਤਾਲ, ਸਕੂਲ
ਅਤੇ ਟੈਕਨੀਕਲ ਕਾਲਿਜ ਖੋਲੇ ਜਾਣੇ ਚਾਹੀਦੇ ਹਨ ।ਓਨਾਂ ਕਿਹਾ ਕਿ ਸੁਸਾਇਟੀ ਵਲੋੰ ਕਰੀਬ 41 ਏਕੜ ਜ਼ਮੀਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਗਤ ਦੀ ਸੁਵਿਧਾ ਲਈ ਅਜਿਹੇ ਵੱਡੇ ਪ੍ਰੋਜੈਕਟ ਖੋਹਲਣ ਲਈ ਖਰੀਦ ਕੀਤੀ ਹੈ ਜਿਸਤੇ ਕੁੱਝ ਸਵਾਰਥੀ ਤੇ ਸਮਾਜ ਵਿਰੋਧੀ ਲੋਕਾਂ ਨੇ ਕਬਜਾ ਜਮਾਇਆ ਹੋਇਆ ਹੈ। ਉਨਾਂ ਕਿਹਾ ਕਿ ਸਰਕਾਰ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਲਈ ਖਰੀਦ ਕੀਤੀ ਜਮੀਨ ਤੋਂ ਕਬਜਧਾਰੀਆਂ ਦਾ ਕਬਜਾ ਹਟਾਏ ਤਾਂ ਕਿ ਸੰਗਤਾਂ ਲਈ ਸਕੂਲ, ਹਸਪਤਾਲ, ਟੈਕਨੀਕਲ ਕਾਲਿਜ ਆਦਿ ਪ੍ਰੋਜੈਕਟ ਆਰੰਭ ਕੀਤੇ ਜਾ ਸਕਣ।
। ਇਸ ਮੌਕੇ ਜਗਪਾਲ ਸਿੰਘ ਜ਼ਿਲਾ ਪ੍ਰਧਾਨ ਬਸਪਾ ਸਹਾਰਨ ਪੁਰ (ਯੂ ਪੀ ), ਪ੍ਰੀਤ ਹਰਿਆਣਾ, ਸਤਪਾਲ ਪਾਲੀ ਬੇਗਮਪੁਰਾ ਭਜਨ ਮੰਡਲੀ, ਪ੍ਰਦੀਪ ਹਰਿਆਣਾ, ਸੰਤ ਟੇਕ ਚੰਦ, ਗਿਆਨੀ ਭੁਪਿੰਦਰ ਸਿੰਘ ਗ੍ਰੰਥੀ ਵੀ ਹਾਜਰ ਸਨ।
Comments
Post a Comment