ਡਾ. ਰਾਜ ਤੇ ਡਾ. ਇਸ਼ਾਂਕ ਨੇ ਦਿੱਤੀ ਹੱਲੂਵਾਲ ਨੂੰ ਪੂਲੀ ਰੂਪੀ ਵੱਡੀ ਸੌਗਾਤ-ਸਰਪੰਚ ਦਲਜੀਤ -ਲਗਭਗ ਪੂਰਣ ਪੁੱਲ ਨੇ ਲੋਕਾਂ ਨੂੰ ਪਹਿਲੀ ਵਾਰ ਬਾਰਿਸ਼ਾਂ ‘ਚ ਦਿੱਤੀ ਆਵਾਜਾਈ ਦੀ ਸੌਖ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਹਲਕਾ ਚੱਬੇਵਾਲ ਦੇ ਬਹੁਤ ਸਾਰੇ ਪਿੰਡਾਂ ਨੂੰ ਚੋਅ ਲਗਦੇ ਹਨ ਅਤੇ ਭਾਰੀ ਬਰਸਾਤਾਂ ਦੇ ਦਿਨਾਂ ਵਿੱਚ ਚੋਆਂ ਵਿੱਚ ਪਾਣੀ ਵਧਣ ਨਾਲ ਆਵਾਜਾਈ ‘ਤੇ ਬਹੁਤ ਅਸਰ ਪੈਣ ਨਾਲ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ।ਇਸ ਪ੍ਰਸੰਗ ਵਿੱਚ ਇੱਕ ਪ੍ਰਸ਼ੰਸ਼ਾ ਯੋਗ ਤੱਥ ਇਹ ਹੈ ਕਿ ਇਲਾਕੇ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੁਆਰਾ ਆਪਣੇ ਕਾਰਜਕਾਲ ਵਿੱਚ ਇਸ ਸਮੱਸਿਆ ਦੇ ਹੱਲ ਲਈ ਬਹੁਤ ਅਹਿਮ ਕਦਮ ਚੁੱਕੇ ਗਏ ਹਨ।ਕਈ ਛੋਟੇ ਵੱਡੇ ਚੋਅ ਜਿਹਨਾਂ ਕਾਰਣ ਹੜਾਂ ਵਰਗੇ ਹਲਾਤ ਬਣ ਜਾਂਦੇ ਸਨ ਉਹਨਾਂ ‘ਤੇ ਪੁਲੀਆ ਜਾਂ ਪੁੱਲ ਬਣਵਾ ਕੇ ਡਾ. ਰਾਜ ਨੇ ਲੋਕਾ ਨੂੰ ਬਹੁਤ ਰਾਹਤ ਦਿੱਤੀ ਹੈ।ਹੁਣ ਉਹਨਾਂ ਦੇ ਸਪੁੱਤਰ ਡਾ. ਇਸ਼ਾਂਕ ਵੀ ਇਸੀ ਤਰ੍ਹਾਂ ਆਪਣੇ ਹਲਕਾ ਵਾਸੀਆਂ ਦੀ ਹਰ ਸਮੱੁਸਿਆ ਨਜਿੱਠਣ ਲਈ ਕੰਮ ਕਰ ਰਹੇ ਹਨ। ਇਸ ਵਿੱਚ ਬਸੀ ਕਲਾਂ, ਬਿਛੋਹੀ, ਡਾਂਡੀਆਂ ਆਦਿ ਪੁੱਲ ਸ਼ਾਮਿਲ ਹਨ।
ਹੱਲੂਵਾਲ ਚੋਅ ਤੇ ਪੁੱਲ ਨਿਰਮਾਣ ਅਧੀਨ ਹੈ। ਪਿੰਡ ਦੇ ਸਰਪੰਚ ਦਲਜੀਤ ਸਿੰਘ ਨੇ ਡਾ. ਰਾਜ ਅਤੇ ਡਾ. ਇਸ਼ਾਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁੱਲ ਦਾ ਥੋੜਾ ਹੀ ਕੰਮ ਬਾਕੀ ਹੈ ਜਿਸ ਕਾਰਣ ਇਸ ਪੁੱਲ ਨੂੰ ਹੁਣ ਹੀ ਲੋਕ ਵਰਤ ਰਹੇ ਹਨ।ਇਸ ਵਾਰ ਦੇ ਮੀਹਾਂ ਨਾਲ ਹੱਲੂਵਾਲ ਚੋਅ ਵਿੱਚ ਵੀ ਠਾਠਾਂ ਮਾਰਦਾ ਪਾਣੀ ਚੜ੍ਹਿਆ ਹੈ ਪ੍ਰੰਤੂ ਇਸ ਪੁੱਲ ਕਾਰਣ ਲੋਕਾਂ ਦੇ ਕੰਮ-ਕਾਰ ਅਤੇ ਆਵਾਜਾਈ ਠੱਪ ਨਹੀਂ ਹੋਈ।ਉਹਨਾਂ ਨੇ ਕਿਹਾ ਕਿ ਇਹ ਡਾ. ਰਾਜ ਅਤੇ ਡਾ. ਇਸ਼ਾਂਕ ਹੀ ਹਨ, ਜਿਹਨਾਂ ਨੇ ਸਾਡੇ ਪਿੰਡ ਅਤੇ ਨਾਲ ਲਗਦੇ ਦਰਜਨਾਂ ਪਿੰਡਾਂ ਦੀ ਸੁੱਧ ਲਈ ਅਤੇ ਆਜ਼ਾਦੀ ਦੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਕੀਤੀ।
ਪਿੰਡ ਵਾਸੀ ਮੋਹਨ ਲਾਲ ਨੇ ਵੀ ਕਿਹਾ ਕਿ ਬਾਰਿਸ਼ਾਂ ਦੌਰਾਨ ਇਸ ਚੋਅ ਵਿੱਚ ਹੜ੍ਹ ਵਾਂਗ ਪਾਣੀ ਆਉਣ ਕਾਰਣ ਨੌਕਰੀ ਪੇਸ਼ਾ ਲੋਕਾਂ, ਸਕੂਲੀ ਬੱਚਿਆਂ ਅਤੇ ਹੋਰ ਰੋਜ਼ਾਨਾ ਆਵਾਜਾਈ ਕਰਣ ਵਾਲਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈਂਦਾ ਸੀ । ਕਈ ਵਾਰ ਅਚਾਨਕ ਪਾਣੀ ਆਉਣ ਨਾਲ ਬੱਚਿਆਂ ਨੂੰ ਸਕੂਲਾਂ ਵਿੱਚ ਹੀ ਰਾਤ ਬਿਤਾਉਣੀ ਪੈਂਦੀ ਸੀ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਵੀ ਪਿੰਡੋਂ ਬਾਹਰ ਹੀ ਕਿਤੇ ਰੁਕਣਾ ਪੈਂਦਾ ਸੀ।ਹੁਣ ਪੁੱਲ ਲਗਭਗ ਤਿਆਰ ਹੋਣ ਕਾਰਣ ਇਸ ਮਾਨਸੂਨ ਦੌਰਾਨ ਇਹਨਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਲੋਕਾ ਨੂੰ ਨਿਜਾਤ ਮਿਲੀ ਹੈ ਅਤੇ ਸਾਰੇ ਇਲਾਕਾ ਵਾਸੀ ਆਪਣੇ ਵਿਧਾਇਕ ਅਤੇ ਐਮ.ਪੀ. ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ।
ਕੋਚ ਜਗਦੀਸ਼ ਸਿੰਘ ਨੇ ਵੀ ਕਿਹਾ ਕਿ ਇਸ ਪੁੱਲ ਦੇ ਰੂਪ ਵਿੱਚ ਡਾ. ਰਾਜ ਨੇ ਸਮੁਹ ਇਲਾਕਾ ਵਾਸੀਆਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਹੈ ਜਿਸ ਦੇ ਲਈ ਸਾਨੂੰ ਉਹਨਾ ‘ਤੇ ਬਹੁਤ ਮਾਣ ਹੈ।ਉਹਨਾਂ ਨੇ ਸਾਡੀ ਚਿਰਾਂ ਪੁਰਾਣੀ ਮੰਗ ਨੂੰ ਪੂਰਾ ਕੀਤਾ। ਇਸ ਮੌਕੇ ‘ਤੇ ਸਮੂਹ ਪਿੰਡ ਅਤੇ ਇਲਾਕਾ ਵਾਸੀਆਂ ਨੇ ਦੋਹਾਂ ਨੇਤਾਵਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਆਪਣੇ ਸਾਥ-ਸਮਰਥਨ ਦਾ ਭਰੋਸਾ ਦਿੱਤਾ।
Comments
Post a Comment