ਹੁਸ਼ਿਆਰਪੁਰ /ਦਲਜੀਤ ਅਜਨੋਹਾ
ਭ੍ਰਿਗੁ ਵੇਦ ਵਿਦਿਆਲਯ ਵੱਲੋਂ ਆਯੋਜਿਤ ਸ਼੍ਰੀ ਹਨੁਮਾਨ ਕਥਾ ਦੇ ਸਮਾਪਨ ਸਮਾਰੋਹ ਵਿੱਚ ਸੰਬੋਧਨ ਕਰਦੇ ਹੋਏ ਸਵਾਮੀ ਗੋਵਿੰਦ ਦੇਵ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਹਨੁਮਾਨ ਜੀ ਦੇ ਚਰਿਤਰ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਨੁਮਾਨ ਜੀ ਦੇ ਚਰਿਤਰ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਆਦਰਸ਼ ਮਿੱਤਰ, ਮੰਤਰੀ, ਪਰਾਮਰਸ਼ਦਾਤਾ, ਸਹਾਇਕ, ਸੇਵਕ ਤੇ ਦੂਤ ਵਿੱਚ ਹੋਣੇ ਚਾਹੀਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸਿਮ ਸ਼ਕਤੀ ਦੇ ਬਾਵਜੂਦ ਵੀ ਨਿਮਰ ਰਹਿਣਾ, ਹਨੁਮਾਨ ਜੀ ਦਾ ਸਰਵੋਤਮ ਗੁਣ ਹੈ।
ਇਸ ਮੌਕੇ ‘ਤੇ ਕਾਲੇਸ਼ਵਰ (ਹਿਮਾਚਲ ਪ੍ਰਦੇਸ਼) ਤੋਂ ਸਵਾਮੀ ਵਿਸ਼ਵਾਨੰਦ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਨੇ ਸਵਾਮੀ ਗੋਵਿੰਦਦੇਵ ਗਿਰੀ ਜੀ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਵੇਦਾਂ ਦੇ ਸੰਰਕਸ਼ਣ ਅਤੇ ਪ੍ਰਚਾਰ-ਪ੍ਰਸਾਰ ਦੀ ਬਹੁਤ ਲੋੜ ਹੈ।
ਸਰਵਧਰਮ ਸਦਭਾਵਨਾ ਕਮੇਟੀ ਹੁਸ਼ਿਆਰਪੁਰ ਦੇ ਸੰਯੋਜਕ ਅਨੁਰਾਗ ਸੂਦ ਨੇ ਸਵਾਮੀ ਗੋਵਿੰਦਦੇਵ ਗਿਰੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨੇ ਹੁਸ਼ਿਆਰਪੁਰ ਵਿੱਚ ਨਵੀਂ ਉਰਜਾ ਦਾ ਸੰਚਾਰ ਕੀਤਾ ਹੈ।
ਇਸ ਸਮਾਰੋਹ ਵਿੱਚ ਮਾਂ ਸਨੇਹਮਈ ਅਮ੍ਰਿਤਾਨੰਦ, ਭ੍ਰਿਗੁ ਵੇਦ ਵਿਦਿਆਲਯ ਦੇ ਸੰਚਾਲਕ ਪੰਕਜ ਸੂਦ, ਮੁਕੇਸ਼ ਵਰਮਾ, ਬਾਬਾ ਬਾਲਕ ਨਾਥ ਟਰਸਟ ਦੇ ਪ੍ਰਧਾਨ ਡਾ. ਹਰਸ਼ਵਿੰਦਰ ਸਿੰਘ ਪਠਾਨੀਆ, ਕ੍ਰਿਸ਼ਨ ਗੋਪਾਲ ਆਨੰਦ, ਭਾਰਤਭੂਸ਼ਣ ਵਰਮਾ, ਆਸ਼ੁਤੋਸ਼ ਸ਼ਰਮਾ, ਕ੍ਰਿਸ਼ਨ ਚੰਦਰ ਸ਼ਰਮਾ, ਤਰੁਣ ਖੋਸਲਾ ਅਤੇ ਹੋਰ ਗਣਮਾਨਯ ਹਸਤੀਆਂ ਸਮੇਤ ਵਿਸ਼ਾਲ ਜਨ ਸਮੂਹ ਕਥਾ ਸ਼੍ਰਵਣ ਲਈ ਮੌਜੂਦ ਸੀ।
ਕਥਾ ਦੇ ਸਮਾਪਨ ਉੱਪਰੰਤ ਸਵਾਮੀ ਜੀ ਨੇ ਖੁਦ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ
Comments
Post a Comment