ਅੱਜ ਤੋਂ ਹੀ ਮਿਸ਼ਨ 2027 'ਤੇ ਕੰਮ ਕਰਨਾ ਸ਼ੁਰੂ ਕਰੋ/ ਤਲਵਾੜ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਪੰਜਾਬ ਨੇ ਹਮੇਸ਼ਾ ਦੁਸ਼ਮਣ ਦੀ ਪਹਿਲੀ ਗੋਲੀ ਆਪਣੀ ਛਾਤੀ 'ਤੇ ਮਾਰੀ ਹੈ, ਪਰ ਦੁਸ਼ਮਣ ਦੇਸ਼ ਨੇ ਵੀ ਕਦੇ ਵੀ ਪੰਜਾਬ ਨੂੰ ਓਨਾ ਨੁਕਸਾਨ ਨਹੀਂ ਪਹੁੰਚਾਇਆ ਜਿੰਨਾ ਪਿਛਲੀਆਂ ਸਰਕਾਰਾਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਕੀਤਾ ਹੈ।
ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਉਪ-ਪ੍ਰਧਾਨ ਸੰਜੀਵ ਤਲਵਾੜ ਨੇ  ਭੁਪਿੰਦਰ ਸਿੰਘ ਮਹਿੰਦੀਪੁਰ ਦੀ ਅਗਵਾਈ ਹੇਠ ਆਯੋਜਿਤ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਸਮਝ ਗਏ ਹਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੋਂ ਬਾਅਦ, ਇਨ੍ਹਾਂ ਸਰਕਾਰਾਂ ਨੇ ਸਿਰਫ਼ ਤਬਾਹੀ ਮਚਾਈ ਹੈ। ਅੱਜ ਹਰ ਮੁਲਾਜ਼ਮ ਦੁਖੀ ਹੈ, ਕਿਸਾਨ ਦੁਖੀ ਹੈ, ਘਰੇਲੂ ਔਰਤ ਦੁਖੀ ਹੈ ਅਤੇ ਵਿਕਾਸ ਦੇ ਨਾਮ 'ਤੇ ਸਿਰਫ਼ ਨੀਂਹ ਪੱਥਰ ਰੱਖੇ ਜਾ ਰਹੇ ਹਨ, ਇਸ ਲਈ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮਿਸ਼ਨ 2027 ਤਹਿਤ ਹਰ ਬੂਥ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰੀਏ। ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉਹ ਸਨਮਾਨ ਜ਼ਰੂਰ ਮਿਲੇਗਾ ਜਿਸ ਦੇ ਉਹ ਹੱਕਦਾਰ ਹਨ। ਇਸ ਮੌਕੇ ਤੀਰਥ ਸਿੰਘ ਸਤੌਰ, ਐਡਵੋਕੇਟ ਸੂਰਜ ਸਿੰਘ ਬਾਗਪੁਰ, ਸੁਖਦੇਵ ਸਿੰਘ ਸਤੌਰ, ਮਨਮੋਹਨ ਸਿੰਘ, ਤਰਲੋਚਨ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ, ਮਲਕੀਅਤ ਸਿੰਘ, ਇੰਦਰਜੀਤ ਸ਼ਰਮਾ ਆਦਿ ਹਾਜ਼ਰ ਸਨ।

Comments