ਵਿਧਾਇਕ ਡਾ. ਈਸ਼ਾਂਕ ਨੇ ਭਾਮ-ਜੱਲੋਵਾਲ-ਸੈਦਪੁਰ 18 ਫੁੱਟ ਚੌੜੀ, 1.15 ਕਰੋੜ ਨਾਲ ਬਣ ਰਹੀ ਕੰਕਰੀਟ ਸੜਕ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਦੀ ਰਫ਼ਤਾਰ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸੀ ਕੜੀ ਵਿੱਚ ਪਿੰਡ ਭਾਮ-ਜੱਲੋਵਾਲ ਤੋਂ ਭਾਮ-ਸੈਦਪੁਰ ਰੋਡ ਤੱਕ ਦੀ ਫਿਰਨੀ ਸੜਕ ਨੂੰ ਸੀਮੈਂਟ-ਕੰਕਰੀਟ ਨਾਲ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਨਿਰਮਾਣ ਕਾਰਜ ਦਾ ਜਾਇਜ਼ਾ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਲਿਆ। ਇਸ ਮੌਕੇ ਡਾ. ਈਸ਼ਾਂਕ ਨੇ ਦੱਸਿਆ ਕਿ ਇਹ ਸੜਕ 18 ਫੁੱਟ ਚੌੜੀ ਬਣਾਈ ਜਾ ਰਹੀ ਹੈ ਅਤੇ ਇਸਦੇ ਨਿਰਮਾਣ ’ਤੇ ਲਗਭਗ 1 ਕਰੋੜ 15 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਕਿਉਂਕਿ ਸੜਕ ਸੀਮੈਂਟ-ਕੰਕਰੀਟ ਨਾਲ ਬਣਾਈ ਜਾ ਰਹੀ ਹੈ, ਇਸ ਲਈ ਇਹ ਲੰਮੇ ਸਮੇਂ ਤੱਕ ਟਿਕਾਊ ਰਹੇਗੀ ਅਤੇ ਬਾਰਿਸ਼ ਦੇ ਦਿਨਾਂ ਵਿੱਚ ਲੋਕਾਂ ਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਇਹ ਪੁਰਾਣੀ ਮੰਗ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਇਸ ਸੜਕ ਦੀ ਖਰਾਬ ਹਾਲਤ ਉਨ੍ਹਾਂ ਦੇ ਧਿਆਨ ਵਿੱਚ ਸੀ। ਬਰਸਾਤੀ ਪਾਣੀ ਦੀ ਨਿਕਾਸੀ ਵੀ ਇਸੀ ਰਸਤੇ ਨਾਲ ਹੁੰਦੀ ਸੀ, ਜਿਸ ਕਾਰਨ ਇਹ ਜਲਦੀ ਟੁੱਟ-ਫੁੱਟ ਜਾਂਦੀ ਸੀ। ਪਹਿਲਾਂ ਆਮ ਸੜਕ ਦੀ ਮਨਜ਼ੂਰੀ ਮਿਲੀ ਸੀ, ਪਰ ਉਨ੍ਹਾਂ ਯਤਨ ਕੀਤਾ ਕਿ ਇਹ ਮਨਜ਼ੂਰੀ ਸੀਮੈਂਟ-ਕੰਕਰੀਟ ਦੇ ਰੂਪ ਵਿੱਚ ਮਿਲੇ ਅਤੇ ਇਸ ਵਿੱਚ ਸਫ਼ਲਤਾ ਵੀ ਪ੍ਰਾਪਤ ਹੋਈ। ਅੱਜ ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਪਿੰਡ ਵਾਸੀਆਂ ਨੂੰ ਪੱਕਾ ਹੱਲ ਮਿਲਣ ਜਾ ਰਿਹਾ ਹੈ। ਡਾ. ਈਸ਼ਾਂਕ ਨੇ ਕਿਹਾ ਕਿ ਸੜਕ ਦੇ ਬਣ ਜਾਣ ਨਾਲ ਨਾ ਸਿਰਫ਼ ਪਿੰਡ ਵਾਸੀਆਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ, ਸਗੋਂ ਇਲਾਕੇ ਵਿੱਚ ਵਪਾਰ ਅਤੇ ਖੇਤੀ-ਕਿਸਾਨੀ ਦੇ ਕੰਮਾਂ ਵਿੱਚ ਵੀ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਨਿਰਮਾਣ ਕਾਰਜ ਪੂਰੀ ਕੁਆਲਿਟੀ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤਾ ਜਾਵੇ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਇਨ੍ਹਾਂ ਵਿੱਚ ਸਰਪੰਚ ਪਰਵੀੰਦਰ ਸਿੰਘ, ਸਤਪਾਲ ਸਿੰਘ, ਕਰਮਵੀਰ ਸਿੰਘ ਪੰਚ, ਕ੍ਰਿਸ਼ਨ ਗੋਪਾਲ ਪੰਚ, ਬਲਬੀਰ ਸਿੰਘ ਪੰਚ, ਹਰਦੀਪ ਸਿੰਘ ਪੰਚ, ਸੀਤਾ ਦੇਵੀ ਪੰਚ, ਬਲਜੀਤ ਕੌਰ ਪੰਚ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਤਰਸੇਮ ਸਿੰਘ, ਹਰਿ ਸਿੰਘ ਜਸਵਾਲ, ਰਸ਼ਪਾਲ ਸਿੰਘ, ਜਸਜੀਤ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ ਸਮੇਤ ਅਨੇਕ ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਠੱਕਰਵਾਲ ਦੇ ਸਰਪੰਚ ਜਸਵਿੰਦਰ ਸਿੰਘ, ਮੌਜਮਾਜਰਾ ਦੇ ਸਰਪੰਚ ਰੰਜੀੰਦਰ ਸਿੰਘ, ਥੱਪਲ ਦੇ ਸਰਪੰਚ ਭੁਪਿੰਦਰ ਸਿੰਘ, ਕੁੱਕੜਾਂ ਦੇ ਸਰਪੰਚ ਕੁਲਵਰਣ ਸਿੰਘ, ਨਿੰਦਰ ਬਡੇਲ ਆਦਿ ਵੀ ਹਾਜ਼ਰ ਸਨ। ਸੜਕ ਨਿਰਮਾਣ ਦੀ ਇਸ ਪ੍ਰਾਜੈਕਟ ਨੂੰ ਇਲਾਕੇ ਲਈ ਇਤਿਹਾਸਕ ਕਰਾਰ ਦਿੰਦੇ ਹੋਏ ਸਾਰਿਆਂ ਨੇ ਵਿਧਾਇਕ ਡਾ. ਈਸ਼ਾਂਕ ਦਾ ਧੰਨਵਾਦ ਕੀਤਾ।
Comments
Post a Comment