ਹੁਸ਼ਿਆਰਪੁਰ/ਦਲਜੀਤ ਅਜਨੋਹਾ
ਮਾਈ ਭਾਰਤ ਹੁਸ਼ਿਆਰਪੁਰ ਵਲੋਂ ਭਾਰਤ ਸਰਕਾਰ ਦੇ ਪ੍ਰੋਗਰਾਮ ‘‘ਇੱਕ ਰੁੱਖ ਮਾਂ ਦੇ ਨਾਮ`` ਪ੍ਰੋਗਰਾਮ ਸਿਵਲ ਹਸਪਤਾਲ ਹੁਸ਼ਿਆਰਪੁਰ ਕੀਤਾ ਗਿਆ ਜਿਸ ਵਿੱਚ ਐਸ.ਐਮ.ਓ. ਡਾ. ਸਵਾਤੀ ਸ਼ੀਮਾਰ, ਲਾਇਨ ਕਲੱਬ ਦੇ ਪ੍ਰਧਾਨ ਲਾਇਨ ਵਿਜੇ ਅਰੋੜਾ ਅਤੇ ਅਲਾਇੰਸ ਕਲੱਬ ਦੇ ਨਾੱਰਥ ਮਲਟੀਪਲ ਚੇਅਰਮੈਨ ਐਲੀ ਰਮੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਪ੍ਰੋਗਰਾਮ ਦੇ ਸੂਤਰਧਾਰ ਫੈਕੁਲਿਟੀ ਮੈਨੇਜਰ ਸ਼੍ਰੀਮਤੀ ਮੋਨਿਕਾ ਕੰਡਾ ਅਤੇ ਸਟਾਫ ਨਰਸ ਨੀਲਮ ਸ਼ਰਮਾ ਅਤੇ ਹਰਪ੍ਰੀਤ ਕੌਰ ਸਨ।
‘‘ਇੱਕ ਰੁੱਖ ਮਾਂ ਦੇ ਨਾਮ`` ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐਸ.ਐਮ.ਓ. ਡਾ. ਸਵਾਤੀ ਸ਼ੀਮਾਰ, ਲਾਇਨ ਕਲੱਬ ਦੇ ਲਾਇਨ ਵਿਜੇ ਅਰੋੜਾ, ਡਾ.ਸ਼ਿਫਾ (ਏ.ਐਨ.ਏ. ਹੁਸ਼ਿਆਰਪੁਰ) ਨਰਸਿੰਗ ਦੀ ਵਿਦਿਆਰਥਣ ਕਮਲਜੀਤ ਕੌਰ ਅਤੇ ਰੰਗਕਰਮੀ ਅਸ਼ੋਕ ਪੁਰੀ ਨੇ ਹਸਪਤਾਲ ਦੇ ਆਗਮਨ ਪਾਰਕ ਵਿੱਚ ਆਪਣੀ-ਆਪਣੀ ਮਾਤਾ ਦੇ ਨਾਮ ਬਾੱਟਲ-ਬਰੁਸ਼ ਦੇ ਰੁੱਖਾਂ ਨੂੰ ਲਗਾਇਆ।ਇਸ ਮੌਕੇ ਤੇ ਇਹ ਵੀ ਸੰਕਲਪ ਕੀਤਾ ਗਿਆ ਕਿ ਹਰੇਕ ਨੂੰ ਚਾਹੀਦਾ ਹੈ ਕਿ ਉਹ ਇੱਕ ਰੁੱਖ ਆਪਣੀ ਮਾਤਾ ਦੇ ਨਾਮ ਲਗਾਵੇ ਅਤੇ ਉਨ੍ਹਾਂ ਦੀ ਪਰਵਰਿਸ਼ ਕਰੇ। ਇਸ ਉਪਰੰਤ ਐਸ.ਐਮ.ਓ. ਡਾ. ਸਵਾਤੀ ਸ਼ੀਮਾਰ ਨੇ ਆਖਿਆ ਕਿ ਰੁੱਖ ਲਗਾਉਣਾ ਅਤੇ ਉਸ ਨੂੰ ਸੰਭਾਲਣਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਜ਼ਰੂਰਤ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਰੁੱਖ ਲਗਾ ਕੇ ਫੋਟੋ ਖਿਚਾ ਕੇ ਭੁੱਲ ਨਾ ਜਾਈਏ ਸਗੋਂ ਇਨ੍ਹਾਂ ਰੁੱਖਾਂ ਨੂੰ ਸੰਭਾਲਣ ਲਈ ਆਪਣੀ ਜ਼ਿੰਮੇਵਾਰੀ ਸਮਝੀਏ।
ਬਹੁਰੰਗ ਕਲਾਮੰਚ ਹੁਸ਼ਿਆਰਪੁਰ ਵਲੋਂ ਹਸਪਤਾਲ ਦੇ ਨਰਸਿੰਗ ਸਿਸਟਰ ਸਕਿੰਦਰ ਕੌਰ, ਕੁਲਰਾਜ ਕੌਰ ਅਤੇ ਪਰਮਜੀਤ ਕੌਰ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸਵਾਤੀ ਸ਼ੀਮਾਰ ਨੂੰ ਦੋਸ਼ਾਲਾ ਦੇ ਕੇ ਸਨਮਾਨਤ ਕੀਤਾ । ਅੱਜ ਦੇ ਪ੍ਰੋਗਰਾਮ ਵਿੱਚ ਇਕ ਸਾਲ ਦੇ ਜੁੜਵਾਂ ਬੱਚੇ ਤਕਸ਼ਵੀਰ ਸਿੰਘ ਅਤੇ ਤਾਨਵੀ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਮੈਡਮ ਸ਼ਸ਼ੀ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਰਿਫਰੈਸ਼ਮੈਂਟ ਦਿੱਤੀ।
Comments
Post a Comment