*ਓਂਕਾਰ ਸਿੰਘ ਚਾਹਲਪੁਰੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬੁੱਧੀਜੀਵੀ ਸੈੱਲ ਦਾ ਐਡੀਸ਼ਨਲ ਕਨਵੀਨਰ ਲਗਾਇਆ ਗਿਆ *ਸੰਜੀਵ ਕਟਾਰੀਆ ਨੂੰ ਬਲਾਕ ਕਨਵੀਨਰ ਗੜ੍ਹਸ਼ੰਕਰ ਲਗਾਇਆ ਗਿਆ

ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਭਾਜਪਾ ਦੇ ਗੜ੍ਹਸ਼ੰਕਰ ਤੋਂ ਸੀਨੀਅਰ ਆਗੂ ਓਂਕਾਰ ਸਿੰਘ ਚਾਹਲਪੁਰੀ ਨੇ ਵਿਸੇਸ਼ ਗੱਲਬਾਤ ਦੌਰਾਨ ਦੱਸਿਆ ਕੇ ਪਾਰਟੀ ਹਾਈ ਕਮਾਨ ਵਲੋਂ ਉਨ੍ਹਾਂ ਤੇ ਵਿਸ਼ਵਾਸ ਦਿਖਾਉਂਦਿਆ ਓਂਕਾਰ ਸਿੰਘ ਚਾਹਲਪੁਰੀ ਜੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬੁੱਧੀਜੀਵੀ ਸੈੱਲ ਦਾ ਐਡੀਸ਼ਨਲ  ਕਨਵੀਨਰ ਲਗਾਇਆ ਅਤੇ ਸੰਜੀਵ ਕਟਾਰੀਆ ਨੂੰ ਬਲਾਕ ਕਨਵੀਨਰ ਗੜ੍ਹਸ਼ੰਕਰ ਲਗਾਇਆ ਗਿਆ ਜ਼ਿਕਰਯੋਗ ਹੈ ਕਿ ਓਂਕਾਰ ਚਾਹਲਪੁਰੀ ਗੜ੍ਹਸ਼ੰਕਰ ਮੰਡਲ ਪ੍ਰਧਾਨ , ਜਿਲ੍ਹਾ ਹੁਸ਼ਿਆਰਪੁਰ ਸੈਕਟਰੀ , ਪੰਚਾਇਤੀ ਰਾਜ ਸੈੱਲ ਚ ਸਟੇਟ ਸੈਕਟਰੀ ਰਹਿ ਚੁੱਕੇ ਹਨ ਉਥੇ ਹੀ ਸੰਜੀਵ ਕਟਾਰੀਆ ਪਹਿਲਾ ਭਾਜਪਾ ਗੜ੍ਹਸ਼ੰਕਰ  ਦੇ ਜਨਰਲ ਸਕਤੱਰ ਅਤੇ ਹੋਰ ਵੀ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ । ਇਸ ਮੌਕੇ ਭਾਜਪਾ ਚਾਹਲਪੁਰੀ ਨੇ ਭਾਜਪਾ ਹਾਈ ਕਮਾਨ ਬੁੱਧੀ ਜੀਵੀ ਸੈੱਲ ਸਟੇਟ ਕਨਵੀਨਰ ਪੀ ਕੇ ਐਸ ਭਾਰਦਵਾਜ , ਸਟੇਟ ਸੈਕਟਰੀ ਨਿਸ਼ਾਂਤ ਖੰਨਾ , ਅਤੇ ਆਰਗਨਾਈਜਰ ਅਨੂਪ ਸਿੰਗਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਨੂੰ ਹੁਸ਼ਿਆਰਪੁਰ ਵਿੱਚ ਮਜ਼ਬੂਤ ਕਰਨ ਲਈ ਹਰ ਜਰੂਰੀ ਯਤਨ ਕਰਨਗੇ । ਇਸ ਮੌਕੇ ਭਾਜਪਾ ਗੜ੍ਹਸ਼ੰਕਰ ਤੋਂ ਅਲੋਕ ਰਾਣਾ , ਇੰਦਰਜੀਤ ਗੋਗਨਾ , ਨਿਤਿਨ ਸ਼ਰਮਾ , ਪਰਦੀਪ ਬਿੱਲਾ  , ਪ੍ਰਦੀਪ ਰੰਗੀਲਾ , ਬਿੱਲਾ ਕੰਬਾਲਾ , ਰਜਨੀਸ਼ ਜੋਸ਼ੀ , ਅਜਿੰਦਰ ਰਾਣਾ , ਕੁਲਦੀਪ ਰਾਜ ਸਮੁੰਦੜਾ, ਧੀਰਜ ਐਰੀ, ਮਨੀਸ਼ ਵਸ਼ਿਸ਼ਟ ਸ਼ਾਮ ਚੁਰਾਸੀ , ਵਿਜੈ ਸ਼ਰਮਾ ਦਸੂਹਾ ਨੇ ਖੁਸ਼ੀ ਜਾਹਰ ਕਰਦਿਆਂ ਓਂਕਾਰ ਚਾਹਲਪੁਰੀ ਨੂੰ ਮੁਬਾਰਕਾਂ ਦਿੱਤੀਆਂ ।

Comments