ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿਛਲੇ ਦਿਨੀਂ ਕਸਬਾ ਕੋਟ ਫਤੂਹੀ ਦੇ ਮੇਨ ਬਾਜ਼ਾਰ ਵਿਚ ਕਰਿਆਨੇ ਦੀ ਦੁਕਾਨ ਤੇ ਹੋਈ ਚੋਰੀ ਦੇ ਸਬੰਧ ਵਿਚ ਦੁਕਾਨਦਾਰਾਂ ਵਿੱਚ ਭਾਰੀ ਰੋਸ ਨੂੰ ਵੇਖਦੇ ਹੋਏ ਅੱਡੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੀਟਿੰਗ ਕਰਨ ਡੀ. ਐੱਸ. ਪੀ ਜਸਪ੍ਰੀਤ ਸਿੰਘ ਗੜ੍ਹਸ਼ੰਕਰ ਵਿਸੇਸ਼ ਤੌਰ ਤੇ ਕੋਟ ਫਤੂਹੀ ਪਹੁੰਚੇ, ਉਨ੍ਹਾਂ ਬਾਜ਼ਾਰ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਬਾਜ਼ਾਰ ਵਿਚ ਦੁਕਾਨਾਂ ਅੱਗੇ ਦੁਕਾਨਦਾਰਾਂ ਨੇ ਜੋ ਕੈਮਰੇ ਲਗਾਏ ਹਨ, ਉਹ ਸਿਰਫ਼ ਦੁਕਾਨਾਂ ਦੇ ਸ਼ਟਰਾਂ ਤੱਕ ਹੀ ਸੀਮਤ ਹਨ, ਜੋ ਗਲਤ ਹਨ ਜਦਕਿ ਇਹ ਕੈਮਰੇ ਦੁਕਾਨ ਦੇ ਅੱਗੇ ਬਾਹਰ ਸੜਕ ਵੱਲ ਹੋਣੇ ਚਾਹੀਦੇ ਹਨ | ਦੁਕਾਨਦਾਰਾਂ ਨੇ ਚੌਕੀ ਵਿਚ ਹੋਰ ਮੁਲਾਜ਼ਮ ਵਧਾਉਣ, ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ ਉੱਪਰ ਦੇਰ ਰਾਤ ਨੂੰ ਨਾਕਾ ਲਗਾਉਣ ਦੀ ਮੰਗ ਕੀਤੀ | ਇਸ ਮੌਕੇ ਡੀ. ਐੱਸ. ਪੀ ਵੱਲੋ ਪੁਲਿਸ ਚੌਕੀ ਨੂੰ ਪੀ. ਸੀ. ਆਰ ਮੋਟਰ ਸਾਈਕਲ ਤੇ ਦੋ ਪੁਲਿਸ ਜਲਦੀ ਭੇਜਣ ਦੇ ਨਾਲ ਦੁਕਾਨਦਾਰਾਂ ਨੂੰ ਨਹਿਰ ਦੇ ਚੁਰਸਤੇ ਵਾਲੇ ਪੁਲ ਉੱਪਰ ਵਧੀਆ ਕਿਸਮ ਦੇ ਕੈਮਰੇ ਜਲਦੀ ਤੋ ਜਲਦੀ ਲਗਵਾਉਣ ਦੇ ਨਾਲ ਬਾਜ਼ਾਰ ਵਿਚ ਸਿਕਉੂਰਟੀ ਗਾਰਡ ਰੱਖਣ ਲਈ ਕਿਹਾ ਤੇ ਚੋਰੀ ਵਾਲੀ ਦਰਖਾਸਤ ਤੇ ਤੁਰੰਤ ਪਰਚਾ ਦਰਜ ਦੇ ਆਦੇਸ਼ ਦਿੱਤੇ | ਇਸ ਮੌਕੇ ਤੁਰਣ ਅਰੋੜਾ, ਰਾਜੇਸ਼ ਕੁਮਾਰ ਅਰੋੜਾ, ਏ. ਐੱਸ. ਆਈ ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਵਿਕੀ, ਸੰਜੀਵ ਕੁਮਾਰ ਪਚਨੰਗਲ, ਮਨਪ੍ਰੀਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਮਰਵਾਹਾ, ਇੰਦਰਜੀਤ ਅਰੋੜਾ, ਧਰਮਿੰਦਰ ਸਹਿਦੇਵ, ਦੀਪਕ ਗੁਪਤਾ, ਸਾਹਿਲ ਗੁਪਤਾ, ਬਲਜਿੰਦਰ ਸਿੰਘ, ਬਲਵੀਰ ਚੰਦ, ਪ੍ਰੇਮ ਨਾਥ ਵਧਵਾ, ਸੰਦੀਪ ਢੀਂਗਰਾ, ਸਿਪਲ ਮਦਾਨ, ਡਾ. ਸਤਨਾਮ ਸਿੰਘ, ਡਾ. ਪ੍ਰਦੀਪ ਕੁਮਾਰ, ਹਰੀਸ਼ ਚੰਦਰ ਸੋਨੀ, ਗੋਵਰਧਨ ਲਾਲ, ਕੁਸ਼ਵਕਰਨ ਆਦਿ ਹਾਜ਼ਰ ਸਨ |
Comments
Post a Comment