ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਈਸਪੁਰ,ਮੁਖਸੂਸਪੁਰ ਅਤੇ ਚੇਲਾ ਵਿਖੇ ਸੰਸਥਾ ਵਲੋਂ ਬੂਟੇ ਦਿਤੇ ਗਏ/ ਖਾਲਸਾ ਅਜਨੋਹਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਗੁਰੂ ਨਾਨਕ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਈਸਪੁਰ, ਮੁਖਸੂਸਪੁਰ ਅਤੇ ਚੇਲਾ ਵਿਖੇ ਬੂਟੇ ਦਿਤੇ ਗਏ । ਜਿੰਨ੍ਹਾਂ ਅਸੀਂ ਕੁਦਰਤ ਨਾਲ ਪਿਆਰ ਕਰਾਂਗੇ। ਉਨਾਂ ਉਸ ਦੇ ਕਹਿਰ ਤੋਂ ਬਚਾਂਗੇ। ਇਕ ਦਰੱਖਤ ਸਾਲ ਵਿੱਚ 20 ਕਿਲੋਗ੍ਰਾਮ ਧੂੜ ਹਜਮ ਕਰਦਾ ਹੈ ਅਤੇ ਸਾਲ ਵਿੱਚ 120 ਕਿਲੋਗ੍ਰਾਮ ਆਕਸੀਜਨ ਪੈਦਾ ਕਰਦਾ ਹੈ। ਇਸ ਮੌਕੇ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਪ੍ਰਿੰਸੀਪਲ ਸੁਖਵਿੰਦਰ ਸਿੰਘ ਸਿੱਧੂ ਭਾਮ, ਬੰਦਨਾ ਲੈਕਚਰਾਰ ਇਕਨੋਮਿਕ, ਹਰਜਿੰਦਰ ਸਿੰਘ ਪੋਲੀਟੀਕਲ ਸਾਇੰਸ, ਸੁਰਜੀਤ ਕੌਰ ,ਇੰਦਰਪਾਲ ਕੌਰ, ਸੁਮਨ ਲਤਾ, ਮਨਪ੍ਰੀਤ ਕੌਰ ਕੈਂਪ ਮੈਨੇਜਰ ਜਸਵੀਰ ਸਿੰਘ, ਜੋਤ ਕੌਰ ਚੇਲਾ, ਹਰਜੀਤ ਸਿੰਘ ਈਸਪੁਰ, ਗੁਰਦਿਆਲ ਸਿੰਘ ਮੁਖਸੂਸਪੁਰ, ਰਵੀ ਸਿੰਘ, ਹਰਪ੍ਰੀਤ ਕੌਰ, ਕੁਲਵੰਤ ਕੌਰ, ਬਲਵੰਤ ਸਿੰਘ, ਰਣਜੀਤ ਕੌਰ, ਕੁਲਦੀਪ ਕੌਰ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
Comments
Post a Comment