ਇਕ ਰੁੱਖ ਮਾਂ ਦੇ ਨਾਮ`` ਪੇਟਿੰਗ ਮੁਕਾਬਲੇ ਵਿੱਚ 8ਵੀਂ, 9ਵੀਂ ਅਤੇ 10ਵੀਂ ਦੇ 48 ਵਿਦਿਆਰਥੀਆਂ ਨੇ ਭਾਗ ਲਿਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸਤਿ ਸ਼੍ਰੀ ਅਕਾਲ ਦੁਆਬਾ ਵਲੋਂ ਮਾਈ ਭਾਰਤ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਤੇ ਮੈਰੀ ਗੋਲਡ ਪਬਲਿਕ ਸਕੂਲ ਵਿਖੇ ‘‘ਇਕ ਰੁੱਖ ਮਾਂ ਦੇ ਨਾਮ`` ਪ੍ਰੋਗਰਾਮ ਅਧੀਨ ਰੁੱਖਾਂ ਦੀ ਮਹੱਤਤਾ ਨੂੰ ਦੱਸਣ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਗੌਰਮਿੰਟ ਕਾਲਜ ਹੁਸ਼ਿਆਰਪੁਰ ਦੇ ਰਿਟਾਇਰਡ ਐਚ.ਓ.ਡੀ. ਪ੍ਰੋਫੈਸਰ ਅਜੀਤ ਸਿੰਘ ਜੱਬਲ,ਪ੍ਰਿੰਸੀਪਲ ਰੁਪਿੰਦਰ ਕੌਰ ਅਤੇ ਰੰਗਕਰਮੀ ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਪ੍ਰੋਗਰਾਮ ਦਾ ਆਯੋਜਨ ਸਤਿ ਸ਼੍ਰੀ ਅਕਾਲ ਦੁਆਬਾ ਦੇ ਪ੍ਰਧਾਨ ਰਿਟਾਇਰਡ ਇੰਸਪੈਕਟਰ ਰਮੇਸ਼ ਕੁਮਾਰ ਜੀ ਦੀ ਦੇਖਰੇਖ ਹੇਠ ਕੀਤਾ ਗਿਆ।
‘‘ਇਕ ਰੁੱਖ ਮਾਂ ਦੇ ਨਾਮ`` ਪੇਟਿੰਗ ਮੁਕਾਬਲੇ ਵਿੱਚ 8ਵੀਂ, 9ਵੀਂ ਅਤੇ 10ਵੀਂ ਦੇ 48 ਵਿਦਿਆਰਥੀਆਂ ਨੇ ਭਾਗ ਲਿਆ। ਦੋ ਘੰਟੇ ਦੇ ਇਸ ਪੇਟਿੰਗ ਪ੍ਰਤੀਯੋਗਿਤਾ ਵਿੱਚ ਤਿਆਰ ਹੋਈਆਂ ਪੇਟਿੰਗਾਂ ਨੂੰ ਪ੍ਰੋਫੈਸਰ ਅਜੀਤ ਸਿੰਘ ਜੱਬਲ ਜੀ ਨੇ ਜੱਜਮੈਂਟ ਕਰਦੇ ਹੋਏ 10ਵੀਂ ਕਲਾਸ ਦੀ ਵਿਦਿਆਰਥਣ ‘ਚਾਹਤ` ਦੀ ਪੇਟਿੰਗ ਨੂੰ ਪਹਿਲਾ ਸਥਾਨ, ‘ਨੰਦਿਨੀ` ਨੂੰ ਦੂਸਰਾ ਅਤੇ 9ਵੀਂ ਦੀ ਵਿਦਿਆਰਥਣ ‘ਪ੍ਰੇਰਨਾ` ਨੂੰ ਤੀਸਰਾ ਸਥਾਨ ਦਿੱਤਾ। ਇਸ ਮੌਕੇ ਤੇ ਬੋਲਦੇ ਹੋਏ ਪੋ੍ਰਫੈਸਰ ਅਜੀਤ ਸਿੰਘ ਜੱਬਲ ਨੇ ਸਾਰੀਆਂ ਹੀ ਪੇਟਿੰਗਾਂ ਨੂੰ ਅਹਿਮ ਦਰਜੇ ਦੇ ਦੱਸਦੇ ਹੋਏ 10ਵੀਂ ਦੇ ਰੋਹਿਨੀ ਸਿੰਘ ਅਤੇ 9ਵੀਂ ਦੇ ਅਮ੍ਰਿਤ ਰਾਜੂ, ਭਾਰਤੀ ਸਿੰਘ, ਜੈਸਮੀਨ, ਪੁਨੀਤ ਕੌਰ, ਸੰਜਨਾ ਸਭਰਵਾਲ ਅਤੇ 8ਵੀਂ ਦੀ ਸੁਖਮਣੀ ਦੀ ਪ੍ਰਸ਼ੰਸਾ ਕਰਦੇ ਹੋਏ ਸਰਟੀਫਿਕੇਟ ਆਫ ਐਪਰੀਸਿਏਸ਼ਨ ਨਾਲ ਸਨਮਾਨਤ ਕੀਤਾ। ਉਨ੍ਹਾਂ ਸਕੂਲ ਦੀ ਆਰਟ ਟੀਚਰ ਮਿਸ ਮੀਨਾ ਦੀ ਵੀ ਵਧੀਆ ਤਿਆਰੀ ਕਰਵਾਉਣ ਲਈ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਸਨਮਾਨ ਸਮਾਰੋਹ ਵਿੱਚ ਪ੍ਰੋਫੈਸਰ ਅਜੀਤ ਜੱਬਲ ਜੀ ਦੇ ਨਾਲ ਪ੍ਰਿੰਸੀਪਲ ਰੁਪਿੰਦਰ ਕੌਰ, ਨਿਰਦੇਸ਼ਕ ਅਸ਼ੋਕ ਪੁਰੀ, ਸੰਗੀਤਕਾਰ ਵਿਵੇਕ ਸਾਹਨੀ, ਆਰਟ ਟੀਚਰ ਮਿਸ ਮੀਨਾ ਅਤੇ ਸਤਿ ਸ਼੍ਰੀ ਅਕਾਲ ਦੁਆਬਾ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਪ੍ਰਧਾਨਗੀ ਕੀਤੀ। ਪੇਟਿੰਗ ਦੇ ਮੁਕਾਬਲਿਆਂ ਵਿੱਚ ਚੁਣੇ ਗਏ ਵਿਦਿਆਰਥੀਆਂ ਦੇ ਸਨਮਾਨ ਉਪਰੰਤ ਮੁੱਖ ਮਹਿਮਾਨ ਪੋ੍ਰਫੈਸਰ ਅਜੀਤ ਸਿੰਘ ਜੱਬਲ, ਅਸ਼ੋਕ ਪੁਰੀ ਅਤੇ ਪ੍ਰਿੰਸੀਪਲ ਰੁਪਿੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ।
ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਸਤਿ ਸ਼੍ਰੀ ਅਕਾਲ ਦੁਆਬਾ ਅਤੇ ਮਾਈ ਭਾਰਤ ਹੁਸ਼ਿਆਰਪੁਰ ਵਲੋਂ ਕੀਤੇ ਗਏ ਇਸ ਪ੍ਰੋਗਰਾਮ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿਣ ਦੀ ਉਮੀਦ ਜਾਹਿਰ ਕੀਤੀ।

Comments