ਸੱਚਦੇਵਾ ਸਟੋਕਸ ਡਾਇਮੰਡ ਆਫ਼ ਨੌਲੇਜ ਸੀਜ਼ਨ-4 ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ

ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਬਲ ਬਲ ਸੇਵਾ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਨੈਸ਼ਨਲ ਲੈਵਲ ਦੀ ਸੱਚਦੇਵਾ ਸਟੋਕਸ ਡਾਇਮੰਡ ਆਫ਼ ਨੌਲੇਜ ਸੀਜ਼ਨ-4 ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਅੱਜ ਡੀ.ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਜੀ ਵਲੋਂ ਕੀਤੀ ਗਈ। ਉਨ੍ਹਾਂ ਵਲੋਂ ਰੋਲ ਨੰਬਰ 1 ਜਲੰਧਰ ਤੋਂ ਪ੍ਰਤੀਯੋਗੀ ਨੈਣਾਂ ਭਾਟੀਆ ਨੂੰ ਭੇਜਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੌੜਾ ਵੀ ਮੌਜੂਦ ਰਹੇ। ਇਸਦੇ ਨਾਲ ਹੀ ਡੀ.ਸੀ. ਆਸ਼ਿਕਾ ਜੈਨ ਜੀ ਵਲੋਂ ਸੁਸਾਇਟੀ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਕਿਹਾ ਕਿ ਬਹੁਤ ਜਰੂਰਤ ਹੈ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਜੋ ਬੱਚਿਆਂ ਨੂੰ ਕੁਦਰਤ , ਸੱਭਿਆਚਾਰ ਅਤੇ ਗਿਆਨ ਦੇ ਭੰਡਾਰ ਨਾਲ ਜੋੜੇਗੀ ਅਤੇ ਨਾਲ ਹੀ ਸਕੂਲਾਂ ਨੂੰ ਪੱਤਰ ਜਾਰੀ ਕਰਵਾਇਆ ਗਿਆ ਕਿ ਵੱਧ ਤੋਂ ਵੱਧ ਸਕੂਲ ਇਸ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ । ਇਸ ਪ੍ਰਤੀਯੋਗਿਤਾ ਵਿੱਚ ਸਭ ਤੋਂ ਜਿਆਦਾ ਪ੍ਰਤੀਯੋਗੀ ਰਜਿਸਟਰ ਕਰਵਾਉਣ ਵਾਲੇ ਚੋਟੀ ਦੇ 5 ਸਕੂਲ ਸੁਸਾਇਟੀ ਵਲੋਂ ਨਾਮਜ਼ਦ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸਦਾ ਗੂਗਲ ਫਾਰਮ ਵੀ ਹੈ, ਤੁਸੀਂ ਆਨਲਾਈਨ ਫਾਰਮ ਭਰਨ ਲਈ 9530527559 ਤੇ ਸੰਪਰਕ ਕਰ ਸਕਦੇ ਹੋ। ਇਸ ਮੌਕੇ ਸੁਸਾਇਟੀ ਪ੍ਰਧਾਨ ਹਰਕ੍ਰਿਸ਼ਨ, ਚੇਅਰਪਰਸਨ ਰੋਜ਼ੀ ਸ਼ਰਮਾ, ਜਨਰਲ ਸਕੱਤਰ ਭੁਪਿੰਦਰ ਕੌਰ ਅਤੇ ਅਕਾਊਂਟ ਪ੍ਰਧਾਨ ਮੋਹਨ ਵਲੋਂ ਹਾਜ਼ਰੀ ਲਗਵਾਈ ਗਈ।

Comments