ਤੀਜ ਦਾ ਤਿਉਹਾਰ 3 ਅਗਸਤ ਨੂੰ ਪਿੰਡ ਬੋਹਨ ਵਿੱਚ ਮਨਾਇਆ ਜਾਵੇਗਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ
3 ਅਗਸਤ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੋਹਨ ਦੇ ਜੰਜ ਘਰ ਡਾ. ਬੀ.ਆਰ. ਅੰਬੇਡਕਰ ਭਵਨ (ਬਾਹਰਲੇ ਕੋਠੇ) ਵਿੱਚ ਪਿੰਡ ਦੀਆਂ ਔਰਤਾਂ ਵੱਲੋਂ ਤੀਜ ਤਿਉਹਾਰ ਬਹੁਤ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ। ਤੀਜ ਗਰੁੱਪ ਬੋਹਨ ਦੀਆਂ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਪਿੰਡ ਵਿੱਚ ਤੀਜ ਤਿਉਹਾਰ ਮਨਾ ਰਹੀਆਂ ਹਨ ਅਤੇ ਇਸ ਸਾਲ ਵੀ ਪਿੰਡ ਦੀਆਂ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਤੀਜ ਮਨਾਉਣਗੀਆਂ।

Comments