31 ਜੁਲਾਈ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ 'ਤੇ ਜ਼ੁਰਮਾਨੇ ਅਤੇ ਵਿਆਜ਼ ਤੋਂ ਮਿਲੇਗੀ 100 ਫੀਸਦੀ ਛੋਟ /ਜਯੋਤੀ ਬਾਲਾ ਮੱਟੂ -ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੀ ਰਹੇਗੀ ਪ੍ਰਾਪਰਟੀ ਟੈਕਸ ਬ੍ਰਾਂਚ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
      ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 15 ਮਈ, 2025 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਰਾਹੀਂ ਪ੍ਰਾਪਰਟੀ  ਟੈਕਸ ਦੀ 'ਵਨ ਟਾਇਮ ਸੈਟਲਮੈਂਟ' (ਓ.ਟੀ.ਐਸ)  ਪਾਲਿਸੀ ਅਧੀਨ ਹਰੇਕ ਅਦਾਰੇ (ਜਿਵੇਂ ਕਿ ਘਰੇਲੂ, ਵਪਾਰਕ, ਇੰਡਸਟਰੀਅਲ ) ਦੇ ਮੌਜੂਦਾ ਅਤੇ ਪੁਰਾਣੇ ਟੈਕਸ ਨੂੰ 31 ਜੁਲਾਈ 2025 ਤੱਕ ਜਮ੍ਹਾ ਕਰਵਾਉਣ 'ਤੇ ਜ਼ੁਰਮਾਨੇ ਅਤੇ ਵਿਆਜ਼ ਤੋਂ 100 ਫੀਸਦੀ ਮੁਆਫ਼ੀ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਆਪਣੀ ਪ੍ਰਾਪਰਟੀ (ਜਿਵੇਂ ਕਿ ਘਰੇਲੂ, ਵਪਾਰਕ, ਇੰਡਸਟਰੀਅਲ) ਦਾ ਬਣਦਾ ਮੂਲ ਪ੍ਰਾਪਰਟੀ ਟੈਕਸ ਨਗਰ ਨਿਗਮ ਹੁਸ਼ਿਆਰਪੁਰ ਵਿਖੇ 31 ਜੁਲਾਈ ਤੋਂ ਪਹਿਲਾਂ ਬਿਨਾਂ ਵਿਆਜ਼ ਅਤੇ ਜ਼ੁਰਮਾਨੇ ਤੋਂ ਜਮ੍ਹਾਂ ਕਰਵਾ ਕੇ ਸਰਕਾਰ ਦੀ ਇਸ 'ਵਨ ਟਾਇਮ ਸੈਟਲਮੈਂਟ' (ਓ.ਟੀ.ਐਸ) ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਪਬਲਿਕ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਨਗਰ ਨਿਗਮ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 10.00 ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਵੀ ਪ੍ਰਾਪਰਟੀ ਟੈਕਸ ਬ੍ਰਾਂਚ ਖੁੱਲ੍ਹੀ ਰੱਖੀ ਜਾ ਰਹੀ ਹੈ।

Comments