ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ 21 ਜੁਲਾਈ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ, ਹੁਸ਼ਿਆਰਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਅ ਜਾਵੇਗਾ। ਇਸ ਪਲੇਸਮੈਂਟ ਕੈਂਪ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵੱਲੋਂ ਸਕਿਊਰਿਟੀ ਗਾਰਡਾਂ ਦੀ ਭਰਤੀ ਸਬੰਧੀ ਇੰਟਰਵਿਊ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਘੱਟੋ-ਘੱਟ ਦਸਵੀਂ ਪਾਸ, ਉਮਰ ਹੱਦ 20 ਤੋਂ 40 ਸਾਲ ਅਤੇ ਕੱਦ ਘੱਟੋ-ਘੱਟ 5 ਫੁੱਟ 7 ਇੰਚ ਵਾਲੇ ਪ੍ਰਾਰਥੀਆਂ (ਕੇਵਲ ਲੜਕੇ) ਦੀ ਭਰਤੀ ਕੀਤੀ ਜਾਵੇਗੀ। ਭਰਤੀ ਹੋਣ ਉਪਰੰਤ ਪ੍ਰਾਰਥੀਆਂ ਨੂੰ 16000 ਰੁਪਏ ਪ੍ਰਤੀ ਮਹੀਨਾ ਤਨਖਾਹ, ਰਿਹਾਇਸ਼ ਮੁਫ਼ਤ ਅਤੇ ਸਾਲ ਦੀਆਂ ਕੁੱਲ 72 ਛੁੱਟੀਆਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਮਿਤੀ 21 ਜੁਲਾਈ, 2025 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ ਬਿਲਡਿੰਗ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆਪਣਾ ਰਜ਼ਿਊਮ, ਆਪਣੇ ਯੋਗਤਾ ਦੇ ਅਸਲ ਸਰਟੀਫੀਕੇਟ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
Comments
Post a Comment