*ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਨੇ ਵਣ ਮਹਾਂ ਉਤਸਵ ਤਹਿਤ ਰੁੱਖ ਲਗਾ ਕੇ ਮੁਹਿੰਮ ਦਾ ਉਦਘਾਟਨ ਕੀਤਾ *ਜੰਗਲਾਤ ਵਿਭਾਗ 2025/2026 ਦੇ ਬਰਸਾਤੀ ਮੌਸਮ ਦੌਰਾਨ 30000 ਰੁੱਖ ਲਗਾਏਗਾ / ਅਮਨੀਤ ਸਿੰਘ ਆਈਐਫਐਸ
ਹੁਸ਼ਿਆਰਪੁਰ / ਦਲਜੀਤ ਅਜਨੋਹਾ
ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਜੰਗਲਾਤ ਵਿਭਾਗ ਅਧਿਕਾਰੀ ਅਮਨੀਤ ਸਿੰਘ ਆਈਐਫਐਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ, ਜਿਨ੍ਹਾਂ ਵਿੱਚ ਜੰਗਲਾਤ ਰੇਂਜ ਮਹਗਰੋਵਾਲ ਦੇ ਪਿੰਡ ਕਪਾਹਟ, ਅਤਵਾਰ ਪੁਰ, ਪਟਿਆਲ, ਕੋਟ, ਪਟਿਆਰੀਆਂ ਅਤੇ ਮਲੋਟ ਅਰਨਿਆਲਾ ਸ਼ਾਹ ਪੁਰ ਆਦਿ ਸ਼ਾਮਲ ਹਨ, ਵਿੱਚ ਵਣ ਮਹਾਂ ਉਤਸਵ ਤਹਿਤ ਰੁੱਖ ਲਗਾ ਕੇ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ 2025/2026 ਦੇ ਬਰਸਾਤੀ ਮੌਸਮ ਦੌਰਾਨ 30000 ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਜਾਣਗੇ। ਇਸ ਤੋਂ ਇਲਾਵਾ, ਪਿੰਡਾਂ ਵਿੱਚ ਤਿੰਨ ਨਾਨਕ ਬਗ਼ੀਚਿਆਂ ਅਤੇ ਪਵਿੱਤਰ ਜੰਗਲ ਵਿੱਚ ਵੀ ਰੁੱਖ ਲਗਾਏ ਜਾਣਗੇ। ਇਸ ਮੌਕੇ ਵਣ ਰੇਂਜ ਅਫ਼ਸਰ ਸੰਜੀਵ ਕੁਮਾਰ, ਪਰਮਿੰਦਰ ਸਿੰਘ ਫੋਰੇਸਟਰ ਕੁਲਦੀਪ ਸਿੰਘ ਫੋਰੈਸਟਰ, ਕਰਨਵੀਰ ਸਿੰਘ ਵਣ ਗਾਰਡ, ਜਗਦੀਸ਼ ਸਿੰਘ ਵਣ ਗਾਰਡ ਅਤੇ ਇਲਾਕੇ ਦੇ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ।
Comments
Post a Comment