ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਸੂਬੇ ਦੇ ਸਮੂਹ ਸਕੂਲਾਂ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੇ ਉਦੇਸ਼ ਨਾਲ SCERT
ਹੁਸ਼ਿਆਰਪੁਰ/ਦਲਜੀਤ ਅਜਨੋਹਾ
" ਰਾਜ ਵਿੱਦਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ - ਪੰਜਾਬ " ਵਲੋਂ :- ਸਲੈਮ ਆਊਟ ਲਾਊਡ ( NGO ) ਦੇ ਸਹਿਯੋਗ ਨਾਲ " ਪ੍ਰੋਜੈਕਟ ਆਵਾਜ਼ " ਦੇ ਤਹਿਤ ਲਲਿਤ ਕਲਾਵਾਂ ਨੂੰ ਵਧਾਵਾ ਦੇਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਸਮੂਹ ਆਰਟ ਐਂਡ ਕਰਾਫਟ ਅਧਿਆਪਕਾਂ ਨੂੰ ਸਮੇਂ ਦੀਆਂ ਨਵੀਆਂ ਲੋੜਾਂ ਦੀ ਪੂਰਤੀ ਅਤੇ ਆਧੁਨਿਕ ਸਮੇਂ ਦੀਆਂ ਪੜ੍ਹਨ ਅਤੇ ਪੜ੍ਹਾਉਣ ਤਕਨੀਕਾਂ ਦੇ ਮੱਦੇਨਜ਼ਰ ਅਪਡੇਟ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਤੀ ਲਲਿਤਾ ਅਰੋੜਾ ਜੀ ਅਤੇ ਡਾਇਟ ਪ੍ਰਿੰਸੀਪਲ ਸ਼੍ਰੀ ਵਰਿੰਦਰ ਕੁਮਾਰ ਜੀ ਦੀ ਰਹਿਨੁਮਾਈ ਵਿੱਚ ਸ ਸ ਸ ਸ ਸ (ਲੜਕੀਆਂ) ਰੇਲਵੇ ਮੰਡੀ ਵਿਖੇ ਕ੍ਰਮਵਾਰ ਮਿਤੀ 21-22, 23-24 ਅਤੇ 29-30 ਨੂੰ ਦੋ-ਦੋ ਦਿਨਾਂ ਦੇ ਤਿੰਨ ਬੈੱਚਾ ਵਿੱਚ ਸੈਮੀਨਾਰਾਂ ਦਾ ਸਫਲਤਾਪੂਰਵਕ ਅਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਆਰਟ ਮੈਂਟਰ / ਰਿਸੋਰਸ ਪਰਸਨ ਕਲਾ ਵਿਸ਼ਾ ਮਾਹਿਰ ਸ਼੍ਰੀ ਜਤਿੰਦਰ ਸੈਣੀ, ਸ਼੍ਰੀ ਯੋਗੇਸ਼ਵਰ ਸਲਾਰੀਆ ਅਤੇ ਸ਼੍ਰੀ ਟਹਿਲ ਸਿੰਘ ਵਲੋਂ ਸਲੈਮ ਆਊਟ ਲਾਊਡ ਅਤੇ SCERT ਵਲੋਂ ਵਿਸ਼ੇਸ਼ ਤੌਰ ਤੇ ਕਲਾ ਵਿਸ਼ੇ ਲਈ ਡਿਜ਼ਾਇਨ ਕੀਤੇ ਗਏ ਟ੍ਰੇਨਿੰਗ ਕੈਂਪ ਚੰਡੀਗੜ੍ਹ ਤੋਂ ਸਿਖਲਾਈ ਲੈਣ ਉਪਰੰਤ ਜ਼ਿਲ੍ਹੇ ਦੇ ਸਮੂਹ ਆਰਟ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਕੇ ਕਲਾ ਵਿਸ਼ੇ ਨੂੰ ਪ੍ਰੋਮੋਟ ਕਰਨ, ਬੱਚਿਆਂ ਵਿੱਚ ਕਲਾਤਮਿਕ ਰੁਚੀਆਂ, ਹੁਨਰ ਅਤੇ ਕੁਸ਼ਲਤਾਵਾਂ ਨੂੰ ਪਛਾਣ ਕੇ ਉਹਨਾਂ ਦਾ ਸਹੀ ਮਾਰਗਦਰਸ਼ਨ ਕਰਨ ਲਈ ਵਿਸ਼ੇਸ਼ ਪਾਠ ਕ੍ਰਮ ਅਨੁਸਾਰ ਸਿਖਲਾਈ ਦਿੱਤੀ ਗਈ ਤਾਂ ਜੋ ਭਵਿੱਖ ਵਿੱਚ ਰਾਸ਼ਟਰ ਦੀਆਂ ਲੋੜਾਂ ਦੀ ਪੂਰਤੀ ਲਈ ਅੱਜ ਹੀ ਹੋਣਹਾਰ, ਨਿਪੁੰਨ ਅਤੇ ਉੱਚਪੱਧਰੀ ਵਿਦਿਆਰਥੀ ਤਿਆਰ ਕੀਤੇ ਜਾ ਸਕਣ ਅਤੇ ਕਲਾ ਵਿਸ਼ੇ ਪ੍ਰਤੀ ਬੱਚਿਆਂ ਵਿੱਚ ਉਤਸ਼ਾਹ, ਰੁਚੀ ਅਤੇ ਸਿਰਜਨਾਤਮਿਕ ਜਿਗਿਆਸਾ ਪੈਦਾ ਕੀਤੀ ਜਾ ਸਕੇ।
ਪ੍ਰਿੰਸੀਪਲ ਸ਼੍ਰੀ ਰਾਜਨ ਅਰੋੜਾ ਜੀ ਵਲੋਂ ਇਹਨਾਂ ਸੈਮੀਨਾਰਾਂ ਨੂੰ ਸਾਰਥਕ ਅਤੇ ਸਫ਼ਲ ਬਣਾਉਣ ਲਈ ਯੋਗ ਪ੍ਰਬੰਧ ਅਤੇ ਢੁੱਕਵੀਆਂ ਸਹੁਲਤਾਂ ਪੂਰੀਆਂ ਕਰਦੇ ਹੋਏ ਮੇਜ਼ਬਾਨੀ ਕੀਤੀ ਗਈ ਅਤੇ ਹਰ ਸੰਭਵ ਸਹਿਯੋਗ ਦਿੱਤਾ ਗਿਆ। ਸੈਮੀਨਾਰਾਂ ਵਿੱਚ ਸਾਬਕਾ ਡਿਪਟੀ ਡੀਈਓ ਡਾ: ਦਰਸ਼ਨ ਸਿੰਘ ਜੀ ਕਲਾ ਮਾਹਿਰ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਜਿਹਨਾਂ ਨੇਂ ਜ਼ਿਲ੍ਹੇ ਦੇ ਸਮੂਹ ਆਰਟ ਅਧਿਆਪਕਾਂ ਨੂੰ ਕਲਾ ਦੀਆਂ ਬਾਰੀਕੀਆਂ ਅਤੇ ਸਮੇਂ ਦੀਆਂ ਲੋੜਾਂ ਦੀ ਪੂਰਤੀ ਲਈ ਕਲਾ ਨੂੰ ਕਾਰਗਰ ਸਾਬਤ ਕਰਨ ਦੇ ਉਦੇਸ਼ ਨਾਲ ਵੱਡਮੁੱਲੀ ਜਾਣਕਾਰੀ ਦਿੱਤੀ। ਸੈਮੀਨਾਰਾਂ ਦੀ ਸਮਾਪਤੀ ਮੌਕੇ ਆਰਟ ਅਧਿਆਪਕਾਂ ਵਲੋਂ ਤਿਆਰ ਕੀਤੀਆਂ ਗਈਆਂ ਉਤਕ੍ਰਿਸ਼ਟ ਕਲਾ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਤੀ ਲਲਿਤਾ ਅਰੋੜਾ ਜੀ ਵਲੋਂ ਸ਼ਲਾਘਾ ਕਰਦੇ ਹੋਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਅਤੇ ਭਵਿੱਖ ਵਿੱਚ ਇਸ ਤੋਂ ਵੀ ਜ਼ਿਆਦਾ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਚੰਗੇ ਨਤੀਜਿਆਂ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ।
Comments
Post a Comment