ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ 17 ਵਾਂ ਬੂਟਿਆਂ ਦਾ ਲੰਗਰ ਪਿੰਡ ਨਸੀਰਾਬਾਦ ਤੇ ਚਾਰ ਹੋਰ ਪਿੰਡਾਂ ਵਿੱਚ/ ਖਾਲਸਾ ਅਜਨੋਹਾ।

ਹੁਸ਼ਿਆਰਪੁਰ/ਦਲਜੀਤ ਅਜਨੋਹਾ                                   ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਗੁਰੂ ਨਾਨਕ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ 17 ਵਾਂ ਬੂਟਿਆਂ ਦਾ ਲੰਗਰ ਮਿਤੀ 13 ਜੁਲਾਈ ਦਿਨ ਐਤਵਾਰ ਸ਼ਾਮ 3 ਵਜੇ ਪਿੰਡ ਨਸੀਰਾਬਾਦ,4 ਵਜੇ ਪਿੰਡ ਮਲਕਪੁਰ,5 ਵਜੇ ਪਿੰਡ ਲੱਖਪੁਰ,6 ਵਜੇ ਪਿੰਡ ਸਾਹਨੀ ਅਤੇ ਆਖਰ ਵਿੱਚ 7 ਵਜੇ ਪਿੰਡ ਖਲਿਆਣ ਵਿਖੇ ਬੂਟੇ ਵੰਡੇ ਜਾਣਗੇ। ਬੂਟਿਆਂ ਵਿੱਚ  ਟਾਹਲੀ,ਨਿੰਮ,ਸੁਹਜਣਾ,ਛੱਤਰੀ ਵਾਲੀ ਡੇਕ,ਅਰਜੁਨ, ਅੰਬ, ਆੜੂ, ਅਮਰੂਦ, ਜਾਮਣ ਦਾ ਬੂਟਾ ਅਤੇ ਗੁਲਾਬ ਦੇ ਫੁੱਲਾਂ ਦਾ ਬੂਟਾ ਆਦਿ ਬੂਟੇ ਵੰਡੇ ਗਏ । ਵਾਤਾਵਰਨ ਨੂੰ ਵਧੀਆ ਤੇ ਸਾਫ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਬਹੁਤ ਜਰੂਰੀ ਹਨ। ਇਸ ਮੌਕੇ ਹਾਜ਼ਰ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਬਲਜੀਤ ਸਿੰਘ ਬਿੱਲਾ ਖਾਲਸਾ, ਜਰਨੈਲ ਸਿੰਘ ਅਜਨੋਹਾ, ਸੁਖਵਿੰਦਰ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਅਜਨੋਹਾ ਆਦਿ ਹਾਜਰ ਸਨ
पांच पेड़  मोटर पर अभियान के तह

Comments