ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅੰਨਪੂਰਨਾ ਦਿਵਸ ਮਨਾਇਆ ਗਿਆ, ਜਿਸ ਵਿੱਚ 150 ਮਰੀਜਾਂ ਅਤੇ ਉਹਨਾ ਦੇ ਰਿਸ਼ਤੇਦਾਰਾਂ ਵਿੱਚ ਭੋਜਨ ਵੰਡਿਆ ਗਿਆ ।
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰੋਟਰੀ ਕਲੱਬ ਵੱਲੋਂ ਪ੍ਰਧਾਨ ਟਿਮਾਟਨੀ ਆਹਲੁਵਾਲੀਆ ਨੇ ਸਾਲ 2025-2026 ਦੀ ਸ਼ੁਰੂਆਤ ਵਿੱਚ ਮਨੁੱਖਤਾ ਦੀ ਸੇਵਾ ਲਈ ਪਹਿਲੇ ਪ੍ਰੋਜੈਕਟ ਅੰਨਪੂਰਨਾ ਦੇਵੀ ਮਾਂ ਦੇ ਨਾਮ 'ਤੇ 150 ਮਰੀਜਾ ਅਤੇ ਉਹਨਾ ਦੇ ਰਿਸ਼ਤੇਦਾਰਾਂ ਨੂੰ ਭੋਜਨ ਛਕਾ ਕੇ ਕੀਤੀ ਹੈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਧੀਕਾਰੀ ਮੈਡਮ ਸਵਾਤੀ ਵਿਸ਼ੇਸ਼ ਰੂਪ ਵਿੱਚ ਆ ਕੇ ਇਸ ਲੰਗਰ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਰੋਟਰੀ ਜੋ ਮਾਨਵਤਾ ਦੀ ਸੇਵਾ ਲਈ ਕਰ ਰਹੀ ਹੈ ਉਹ ਕਾਬਲੇ ਤਾਰੀਫ ਹੈ। ਇਸ ਪ੍ਰੋਜੈਕਟ ਵਿੱਚ ਬਲ-ਬਲ ਸੇਵਾ ਸੁਸਾਇਟੀ ਦਾ ਵੀ ਸਹਿਯੋਗ ਰਿਹਾ। ਪ੍ਰੋਜੈਕਟ ਪ੍ਰਧਾਨ ਯੋਗੇਸ਼ ਚੰਦਰ ਅਤੇ ਰੋਟੇਰੀਅਨ ਲੈਪੀ ਆਹਲੂਵਾਲੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਧਾਨ ਟਿਮਾਟਨੀ ਆਹਲੁਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਾਲ ਵੱਧ ਤੋਂ ਵੱਧ ਲੋੜੀਂਦੇ ਵਿਦਿਆਰਥੀਆਂ ਅਤੇ ਵਿਧਵਾਵਾਂ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੂਟੇ ਵੀ ਲਗਾਏ ਜਾਣਗੇ ।
ਇਸ ਮੌਕੇ ਪ੍ਰਧਾਨ ਟਮਾਟਨੀ ਆਹਲੂਵਾਲੀਆ, ਯੋਗੇਸ਼ ਚੰਦਰ, ਰਾਜਿੰਦਰ ਮੌਦਗਿਲ, ਲੈਪੀ ਆਹਲੂਵਾਲੀਆ, ਸੁਮਨ ਨਈਅਰ, ਜਸਵਿੰਦਰ ਬਾਵਾ, ਡਾ. ਸਵਾਤੀ ਆਦਿ ਹਾਜ਼ਰ ਸਨ ।
Comments
Post a Comment