*ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖ਼ੂੰਗਾ ਵਿਖੇ ਸਾਲਾਨਾ ਧਾਰਮਿਕ ਸਮਾਗਮ 12 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ/ਸੰਤ ਨਰੇਸ਼ ਗਿਰ *ਇਹ ਸਲਾਨਾ ਸਮਾਗਮ ਬ੍ਰਹਮਲੀਨ ਸੰਤ ਬਾਬਾ ਭਗਤ ਰਾਮ ਜੀ ਦੀ 86 ਵੀ ਬਰਸੀ ਨੂੰ ਸਮਰਪਿਤ ਹੋਵੇਗਾ/ਸੰਤ ਨਰੇਸ਼ ਗਿਰ *ਇਸ ਸਮਾਗਮ ਦੌਰਾਨ ਕੀਰਤਨੀ ਜਥੇ ਕਥਾ ਵਾਚਕ,ਸੰਤ ਮਹਾਪੁਰਸ਼ ਬਾਬਾ ਜੀ ਦੇ ਚਰਨਾਂ ਵਿੱਚ ਕੀਰਤਨ,ਕਥਾ ਵਿਚਾਰਾਂ ਤੇ ਪ੍ਰਵਚਨਾਂ ਰਾਹੀਂ ਹਾਜਰੀ ਲਗਾਉਣਗੇ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖ਼ੂੰਗਾ ਦੇ ਡੇਰਾ ਬ੍ਰਹਮਲੀਨ ਬਾਬਾ ਭਗਤ ਰਾਮ ਜੀ ਵਿਖੇ ਮਜੂਦਾ ਗੱਦੀ ਨਸ਼ੀਨ ਸੰਤ ਨਰੇਸ਼ ਗਿਰ ਹੋਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਬਾਬਾ ਭਗਤ ਰਾਮ ਜੀ ਦੀ 86 ਵੀ ਸਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ 12 ਜੁਲਾਈ ਨੂੰ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਸੰਤ ਨਰੇਸ਼ ਗਿਰ ਨੇ ਦੱਸਿਆ ਕਿ ਇਸ ਮੌਕੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨੀ ਜਥਿਆਂ,ਕਥਾ ਵਾਚਕਾਂ ਤੇ ਸੰਤ ਮਹਾਪੁਰਸ਼ਾਂ ਵਲੋਂ ਕੀਰਤਨ,ਕਥਾ ਵਿਚਾਰਾਂ ਤੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ
Comments
Post a Comment