ਪਿੰਡ ਚੱਕ ਮੱਲਾਂ ਵਿਖੇ 105 ਵਿਰਾਸਤੀ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ


 ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ਼ੋਸ਼ਲ ਵੈਲਫੇਅਰ ਸੁਸਾਇਟੀ ਗੜ੍ਹਸ਼ੰਕਰ ਅਤੇ ਦੁਆਬਾ ਵਾਤਾਵਰਨ ਕਮੇਟੀ ਮਾਹਿਲਪੁਰ ਦੇ ਸਾਂਝੇ ਸਹਿਯੋਗ ਨਾਲ ਪਿੰਡ ਚੱਕ ਮੱਲਾਂ ਵਿਖੇ 105 ਵਿਰਾਸਤੀ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਹਰਵੇਲ ਸਿੰਘ ਸੈਣੀ ਨੇ ਇਹ ਜਾਣਕਾਰੀ ਦਿੰਦੇ ਹੋਏ ਤਿ੍ਵੈਣੀ ਰੁੱਖਾਂ ਪਿੱਪਲ ਬੋਹੜ ਨਿੰਮ ਦੀ ਮਹੱਤਤਾ ਦੱਸੀ। ਵਾਤਾਵਰਣ ਪ੍ਰੇਮੀ ਪ੍ਰਿੰਸੀਪਲ ਰੁਪਿੰਦਰ ਜੋਤ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਜੋ ਵੀ ਬੂਟੇ ਲਗਾਏ ਗਏ ਹਨ ਉਹ ਸ਼ਹੀਦ ਊਧਮ ਸਿੰਘ ਦੀ 86ਵੀਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਨ। ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ ਭਰਿਆ ਬਣਾਉਣ ਲਈ ਵੱਖ ਵੱਖ ਕਿਸਮ ਜਿਸ ਵਿਚ ਸੁਖਚੈਨ, ਟਾਹਲੀ, ਨਿੰਮ, ਪਿੱਪਲ, ਬੋਹੜ,ਹਰੜ, ਬਹੇੜਾ,ਸਾਗਵਾਨ,ਔਲਾ਼,ਸੁਹਾਂਜਣਾ,ਇਮਲੀ,ਅੰਬ, ਅਮਰੂਦ ਆਦਿ ਦੇ ਬੂਟੇ ਲਗਾਏ ਗਏ।ਤਿ੍ਵੈਣੀ ਦੇ ਬੂਟੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲਗਾਏ ਗਏ ਅਤੇ ਬਾਕੀ ਵਿਰਾਸਤੀ, ਛਾਂ ਦਾਰ ਅਤੇ ਫਲ਼ਦਾਰ ਬੂਟੇ ਪਿੰਡ ਦੇ ਬਾਬਾ ਭਰਥਰੀ ਨਾਥ ਸਟੇਡੀਅਮ ਦੇ ਖੇਡ ਦੇ ਮੈਦਾਨ ਦੇ ਚਾਰ ਚੁਫੇਰੇ ਲਗਾਏ ਗਏ। ਇਸ ਮੌਕੇ ਇੰਟਰਨੈਸ਼ਨਲ ਐਥਲੀਟ ਜਸਵੰਤ ਵਿੱਕੀ, ਜਸਵੀਰ ਸਿੰਘ ਸੀ਼ਰਾ, ਬਲਜੀਤ, ਰਾਹੁਲ, ਤੋਤਾ ਰਾਮ,ਦੀਪਾ,ਸਨੀ,ਵਿਜੇ, ਜਸਵੰਤ,ਸਾਬੀ, ਰਾਜਾ, ਬਿੱਟੂ,ਗੁਲਜਿੰਦਰ ਆਦਿ ਹਾਜ਼ਰ ਸਨ।

Comments