ਦਸੂਹਾ ਤੋਂ ਅਮਰਨਾਥ ਯਾਤਰੀਆਂ ਲਈ ਬਾਬਾ ਬਰਫ਼ਾਨੀ ਲੰਗਰ ਸ਼ੁਰੂ 1 ਜੁਲਾਈ ਤੋਂ ਸ਼ੁਰੂ ਹੋਈ ਸੇਵਾ, ਦੇਸ਼ ਭਰੋਂ ਆ ਰਹੇ ਹਨ ਸ਼ਰਧਾਲੂ
ਦਸੂਹਾ/ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬਾਬਾ ਬਰਫ਼ਾਨੀ ਸੇਵਾ ਸਮਿਤੀ ਦਸੂਹਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਮਰਨਾਥ ਯਾਤਰਾ ਉਤੇ ਜਾਂਦੇ ਸ਼ਰਧਾਲੂਆਂ ਲਈ 1 ਜੁਲਾਈ ਤੋਂ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰਧਾਨ ਕੈਲਾਸ਼ ਡੋਗਰਾ ਨੇ ਦੱਸਿਆ ਕਿ ਅਮਰਨਾਥ ਯਾਤਰਾ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ — ਖਾਸ ਕਰਕੇ ਗੁਜਰਾਤ, ਮਹਾਰਾਸ਼ਟਰ ਅਤੇ ਦੱਖਣੀ ਭਾਰਤ ਤੋਂ ਆਉਣ ਵਾਲੇ ਯਾਤਰੀ — ਜਦੋਂ ਅਮਰਨਾਥ ਧਾਮ ਦੇ ਦਰਸ਼ਨ ਵਾਸਤੇ ਜਾਂਦੇ ਹਨ ਤਾਂ ਦਸੂਹਾ 'ਚ ਸਥਿਤ ਇਹ ਲੰਗਰ ਹਾਲ ਉਨ੍ਹਾਂ ਲਈ ਇੱਕ ਮਹੱਤਵਪੂਰਨ ਵਿਸ਼ਰਾਮ ਸਥਾਨ ਬਣ ਜਾਂਦਾ ਹੈ।
ਸ਼ਰਧਾਲੂ ਇੱਥੇ ਠਹਿਰ ਕੇ ਸਵਾਦਿਸ਼ਟ ਅਤੇ ਨਿਃਸ਼ੁਲਕ ਭੋਜਨ ਦਾ ਲਾਹਾ ਲੈਂਦੇ ਹਨ ਅਤੇ ਕੁਝ ਸਮਾਂ ਆਰਾਮ ਵੀ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਗਲੀ ਯਾਤਰਾ ਲਈ ਆਸਾਨੀ ਰਹਿੰਦੀ ਹੈ। ਇਹ ਲੰਗਰ ਪੂਰੀ ਤਰ੍ਹਾਂ ਸਮਿਤੀ ਅਤੇ ਸਥਾਨਕ ਸਮਾਜਸੇਵੀਆਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
ਵਿਦਵਾਨ, ਸਮਾਜਸੇਵੀ ਅਤੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨੇ ਲੰਗਰ ਸਥਲ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੀ ਸੇਵਾ ਦੀ ਜਾਣਕਾਰੀ ਲਈ।
ਸਮਿਤੀ ਵੱਲੋਂ ਸੇਵਾਵਾਂ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਵੱਖ-ਵੱਖ ਅਹੁਦਿਆਂ 'ਤੇ ਜ਼ਿੰਮੇਵਾਰੀਆਂ ਸੌਂਪੀ ਗਈਆਂ ਹਨ। ਕੈਲਾਸ਼ ਡੋਗਰਾ ਸਮਿਤੀ ਦੇ ਪ੍ਰਧਾਨ ਹਨ ਜਦਕਿ ਵਿਨੋਦ ਰਲ੍ਹਨ ਖ਼ਜ਼ਾਨਚੀ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾ ਰਹੇ ਹਨ।
ਸਮਿਤੀ ਵਿੱਚ ਭਰੋਸੇਯੋਗ ਤੇ ਸਮਰਪਿਤ ਮੈਂਬਰਾਂ ਦੀ ਇਕ ਮਜ਼ਬੂਤ ਟੀਮ ਵੀ ਨਿਰੰਤਰ ਸੇਵਾ ਵਿੱਚ ਲੱਗੀ ਹੋਈ ਹੈ। ਇਸ ਮੌਕੇ ਸਮਾਜ ਸੇਵੀ ਮੁਕੇਸ਼ ਰੰਜਨ ਮੈਨੇਜਿੰਗ ਡਾਇਰੈਕਟਰ ਐਮਆਰਸੀ ਗਰੁੱਪ, ਰਾਜਨ ਰਲਹਨ (ਮੋਹਨ ਮੈਡੀਕੋਜ) ਭੀਮ ਸੇਨ ਖੁੱਲਰ, ਪੂਰਨ ਪਰਾਸ਼ਰ, ਰਾਕੇਸ਼ ਸ਼ਰਮਾ, ਸੁਭਾਸ਼ ਬੱਸੀ, ਨਰਿੰਦਰ ਜੋਹਰ, ਰੱਤਨ ਲਾਲ, ਸਤਪਾਲ ਟਹਿਰਾਨ, ਅਸ਼ਵਨੀ ਨੈਯਰ, ਸ਼ਿਆਮ ਲਾਲ, ਹਰੀ ਗੋਪਾਲ, ਬੀ. ਐਸ. ਕਂਵਲ, ਧੀਰਜ ਧੀਰ (ਬੱਬਾ ਧੀਰ), ਵਿਸ਼ਾਲ ਵਾਲੀਆ, ਪੀ. ਐਸ. ਜੱਗੀ, ਜਸਵੰਤ ਸਿੰਘ, ਵਿਜੇ ਆਨੰਦ ਅਤੇ ਮਦਨ ਲਾਲ ਸ਼ਾਮਲ ਹਨ
ਸੰਜੀਵ ਕੁਮਾਰ ਨੇ ਸਮਿਤੀ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੇਵਾ ਸਿਰਫ਼ ਧਾਰਮਿਕ ਮਹੱਤਤਾ ਹੀ ਨਹੀਂ ਰੱਖਦੀ, ਸਗੋਂ ਮਨੁੱਖਤਾ ਦੀ ਵੀ ਸੱਚੀ ਮਿਸਾਲ ਹੈ।
ਸ਼ਰਧਾਲੂਆਂ ਨੇ ਸਮਿਤੀ ਵੱਲੋਂ ਕੀਤੀ ਜਾ ਰਹੀ ਲੰਗਰ ਸੇਵਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਕ ਪੁਣਮਈ ਕੰਮ ਦੱਸਿਆ ਹੈ। ਬਾਬਾ ਬਰਫ਼ਾਨੀ ਸੇਵਾ ਸਮਿਤੀ ਦਾ ਇਹ ਉਪਰਾਲਾ ਹਰ ਸਾਲ ਹਜ਼ਾਰਾਂ ਯਾਤਰੀਆਂ ਨੂੰ ਭੋਜਨ, ਵਿਸ਼ਰਾਮ ਅਤੇ ਸਹਿਯੋਗ ਦੇ ਕੇ ਮਨੁੱਖਤਾ ਅਤੇ ਸੇਵਾ ਦੀ ਪ੍ਰੇਰਕ ਮਿਸਾਲ ਬਣ ਰਿਹਾ ਹੈ।
Comments
Post a Comment