ਪੈਰਿਸ ਦੀ ਧਰਤੀ ਤੇ ਅੰਬੇਡਕਰੀ ਮਿਸ਼ਨਰੀਆਂ ਨੇ ਕਰੀਮਪੁਰੀ ਦਾ ਕੀਤਾ ਨਿੱਘਾ ਸਵਾਗਤ # ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਵਿਦੇਸ਼ੀ ਭਾਰਤੀਆਂ ਦਾ ਵਿਸ਼ੇਸ਼ ਯੋਗਦਾਨ - ਕਰੀਮਪੁਰੀ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ.ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਬਾਬਾ ਸਾਹਿਬ ਡਾ. ਅੰਬੇਡਕਰ ਮਿਸ਼ਨ ਨੂੰ ਸਮਰਪਿਤ ਇੰਟਰਨੈਸ਼ਨਲ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਪੈਰਿਸ ਵਿਖੇ ਪਹੁੰਚੇ ਜਿਥੇ ਅੰਬੇਡਕਰ ਮਿਸ਼ਨਰੀ ਭਾਰਤੀਆਂ, ਐਨ ਆਰ ਆਈ ਬਹੁਜਨ ਸਪੋਰਟਰ ਦੇ ਸਾਥੀਆਂ ਵਲੋੰ ਉਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਰੀਮਪੁਰੀ ਵਲੋੰ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦਾ ਵਿਸ਼ੇਸ਼ ਤੋਰ ਤੇ ਧੰਨਬਾਦ ਕੀਤਾ ਅਤੇ ਪੈਰਿਸ 'ਚ ਵਸਦੇ ਸਮੂਹ ਅੰਬੇਡਕਰੀ ਮਿਸ਼ਨਰੀ ਭਾਰਤੀਆਂ ਦਾ ਧੰਨਬਾਦ ਕੀਤਾ ਜਿਨਾਂ ਨੇ ਇੰਟਰਨੈਸ਼ਨਲ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੋਰ ਤੇ ਬੁਲਾਇਆ ਹੈ।
ਇਸ ਮੌਕੇ ਕਰੀਮਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਬਹੁਜਨ ਸਮਾਜ ਪਾਰਟੀ ਕੁਮਾਰੀ ਮਾਇਆਵਤੀ ਦੀ ਅਗਵਾਈ ਹੇਠ ਦ੍ਰਿੜ ਸੰਕਲਪ ਨਾਲ ਅੱਗੇ ਵਧ ਰਹੀ ਹੈ, ਜਿਸ ਲਈ ਵਿਦੇਸ਼ੀ ਭਾਰਤੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਉਨਾਂ ਕਿਹਾ ਤੁਸ਼ੀ ਵਧਾਈ ਦੇ ਪਾਤਰ ਹੋ ਜਿਨਾਂ ਨੇ ਵਿਦੇਸ਼ਾਂ ਵਿਚ ਹੁੰਦਿਆਂ ਵੀ ਡਾ. ਅੰਬੇਡਕਰ ਦੀ ਸੋਚ,ਮਾਰਗ ਅਤੇ ਸੰਕਲਪ ਨੂੰ ਸੰਭਾਲਿਆ ਹੈ ਅਤੇ ਇਸੇ ਮਿਸ਼ਨ ਤਹਿਤ ਕੰਮ ਕਰ ਰਹੇ ਹਨ।
ਕਰੀਮਪੁਰੀ ਨੇ ਕਿਹਾ ਬਸਪਾ ਵਲੋੰ "ਪੰਜਾਬ ਸੰਭਾਲੋ ਮੁਹਿੰਮ"ਸ਼ੁਰੂ ਕੀਤੀ ਗਈ ਹੈ ਜਿਸਨੂੰ ਪੰਜਾਬ ਵਾਸੀਆਂ ਵਲੋੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਓਨਾਂ ਕਿਹਾ ਕਿ ਕਾਂਗਰਸ, ਅਕਾਲੀ ਭਾਜਪਾ ਤੇ ਆਪ ਸਰਕਾਰਾਂ ਨੇ ਬਹੁਜਨ ਸਮਾਜ ਨੂੰ ਹਮੇਸ਼ਾ ਵੋਟ ਬੈੰਕ ਵਜੋਂ ਵਰਤਿਆ ਹੈ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਅੰਦਰ ਡਾ. ਅੰਬੇਡਕਰ ਦੇ ਬੁੱਤਾਂ ਦਾ ਅਪਮਾਨ ਹੋ ਰਿਹਾ ਹੈ ਪਰ ਸੰਵਿਧਾਨ ਬਚਾਓ ਨਾਅਰੇ ਲਾਉਣ ਵਾਲੀਆਂ ਪਾਰਟੀਆਂ ਸੰਵਿਧਾਨ ਲਿਖਣ ਵਾਲੇ ਦੇ ਬੁੱਤਾਂ ਦੀ ਬੇਅਦਵੀ ਤੇ ਮੋਨ ਧਾਰਨ ਕਰਕੇ ਬੈਠੀਆਂ ਹਨ।
ਕਰੀਮਪੁਰੀ ਨੇ ਕਿਹਾ 2027 ਵਿਚ ਪੰਜਾਬ ਅੰਦਰ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਹੇਠ ਵਿਸ਼ੇਸ ਬਦਲਾਅ ਨਜਰ ਆਵੇਗਾ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਰਾਜਨੀਤਕ ਸ਼ਕਤੀ ਨੂੰ ਆਪਣੇ ਹੱਥਾਂ ਵਿਚ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਅਤੇ ਭੈਅ ਮੁਕਤ ਕਰੇਗੀ।
Comments
Post a Comment