ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਵਲੋਂ ਬਾਲਟਾਲ ਵਿਖੇ ਲਗਾਏ ਜਾ ਰਹੇ ਲੰਗਰਾਂ ਲਈ ਰਸਦ ਦਾ ਟਰੱਕ ਰਵਾਨਾ

ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆ, ਹੁਸ਼ਿਆਰਪੁਰ ਤੇ ਮਾਹਿਲਪੁਰ ਵਲੋਂ ਬਾਬਾ ਅਮਰਨਾਥ ਯਾਤਰਾ ਮੌਕੇ ਬਾਲਟਾਲ ਵਿਖੇ ਲਗਾਏ ਜਾ ਰਹੇ ਲੰਗਰਾਂ ਲਈ ਡੇਰਾ ਬਾਪੂ ਗੰਗਾ ਦਾਸ ਦੇ ਦਰਬਾਰ ਮਾਹਿਲਪੁਰ ਤੋਂ ਰਸਤ ਦਾ ਟਰੱਕ ਰਾਸ਼ਟਰੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਵਲੋਂ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੌਕੇ ਡੇਰਾ ਮੁੱਖੀ ਮਨਦੀਪ ਸਿੰਘ ਬੈਂਸ, ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵਿੱਕੀ ਅਗਨੀਹੋਤਰੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਮਿਤੀ ਵਲੋਂ ਬਾਲਟਾਲ ਲੰਗਰ-3 ਵਿਖੇ ਸ਼ੁੱਧ ਦੇਸੀ ਘੀ ਦਾ ਲੰਗਰ ਇੱਕ ਮਹੀਨੇ ਲਈ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੰਮਤੀ ਵਲੋਂ ਉੱਥੇ ਹੋਰ ਹੋਣ ਖਰਚਿਆਂ ਦੇ ਮੱਦੇਨਜ਼ਰ 3 ਲੱਖ ਰੁਪਏ ਦਾ ਚੈਕ ਵੀ ਲੰਗਰ ਕਮੇਟੀ ਨੂੰ ਦਿੱਤਾ ਗਿਆ। ਇਸ ਮੌਕੇ ਵਿਜੇ ਸ਼ਰਮਾਂ ਸਮਿਤੀ ਚੇਅਰਮੈਨ,ਐਸ.ਕੇ ਠਾਕੁਰ ਪ੍ਰਧਾਨ, ਉਮੇਸ਼ ਗੋਤਮ ਵਾਇਸ ਪ੍ਰਧਾਨ, ਇੰਸ.ਪਰਮਜੀਤ ਸਿੰਘ ਬੈਂਸ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਮੱਖਣ ਸਿੰਘ ਕੋਠੀ, ਵਿਨੋਦ ਹਾਡਾਂ, ਧਰਮ ਸਿੰਘ ਠੋਜੀ. ਮਾ.ਅੱਛਰ ਕੁਮਾਰ ਜੋਸ਼ੀ, ਨਵਜੀਤ ਸਿੰਘ, ਰਵੀ ਬੈਂਸ ਖੜੌਦੀ, ਲੈਕ.ਸ਼ੰਭੂ ਦੱਤ, ਰੀਤਾ ਰਾਣੀ, ਮੀਨਾ ਸ਼ਰਮਾਂ, ਮਾ. ਸ਼ਿਵ, ਦਿਨੇਸ਼ ਕੁਮਾਰ, ਕੁਮਾਰ, ਅਸ਼ੋਕ ਬਾਲੀ, ਅਮਰਜੀਤ ਸਿੰਘ ਭਿੰਦਾ, ਡਾ.ਲੱਕੀ ਸ਼ਰਮਾਂ, ਰਵਿੰਦਰ ਰੋਂਕੀ, ਰਾਜ ਕੁਮਾਰ ਮਾਹਿਲਪੁਰ, ਨਵੀ, ਨਰਿਦਰ ਨਰੂਲਾ, ਸਹਿਲ ਜੋਸ਼ੀ, ਜੀਵਨ ਗੌਤਮ, ਲੱਕੀ, ਪੰਡਤ ਜੋਗਪਾਲ, ਪਰਦੀਪ ਕੁਮਾਰ ਹੁਸ਼ਿਆਰਪੁਰ, ਦਰਸ਼ਨ ਕੁਮਾਰ, ਸੰਤੋਸ਼ ਕੁਮਾਰ, ਰਾਜੀਵ ਕੁਮਾਰ ਨਰੂਲਾ, ਅਮਨ ਠਾਕੁਰ, ਅਤੇ ਹੋਰ ਸਮਿਤੀ ਮੈਂਬਰ ਹਾਜ਼ਰ ਸਨ। 
ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਤੋਂ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਵਲੋਂ ਬਾਲਟਾਲ ਵਿਖੇ ਲਾਗਏ ਜਾ ਰਹੇ ਲੰਗਰਾਂ ਵਾਸਤੇ ਰਸਤ ਦਾ ਟਰੱਕ ਰਵਾਨਾ ਕਰਨ ਮੌਕੇ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ, ਮਨਦੀਪ ਸਿੰਘ ਬੈਂਸ, ਅਨਿਲ ਕੁਮਾਰ ਕਾਲਾ, ਵਿੱਕੀ ਅਗਨੀਹੋਤਰੀ, ਇੰਸ.ਪਰਮਜੀਤ ਸਿੰਘ, ਜੁਗਿੰਦਰ ਪਾਲ ਪਿੰਕੀ, ਦਵਿੰਦਰ ਸਿੰਘ ਸੈਣੀ, ਮੱਖਣ ਸਿੰਘ ਕੋਠੀ, ਵਿਨੋਦ ਹਾਡਾਂ  ਤੇ ਸੰਗਤਾਂ ਹਾਜਰ ਸਨ

Comments