ਜਲੰਧਰ /ਦਲਜੀਤ ਅਜਨੋਹਾ
ਦੂਰਦਰਸ਼ਨ ਪੰਜਾਬੀ, ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵਿਚ ਆਪਣੀ ਵਿਲੱਖਣ ਪਛਾਣ ਬਣਾਉਂਦਾ ਹੋਇਆ ਸਭ ਤੋਂ ਮੋਹਰੀ ਬਣਿਆ ਹੋਇਆ ਹੈ। ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਮੁਖੀ ਸ਼੍ਰੀ ਕੇਵਲ ਕ੍ਰਿਸ਼ਨ ਦੀ ਦੂਰਅੰਦੈਸ਼ੀ ਅਤੇ ਮਿਹਨਤ ਨੇ ਚੈਨਲ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ।
ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਡੀ.ਡੀ. ਪੰਜਾਬੀ ਨੇ ਰੀਜਨਲ ਡੀ.ਡੀ. ਚੈਨਲਾਂ ਵਿਚ ਸਭ ਤੋਂ ਵੱਧ ਦਰਸ਼ਕਾਂ ਦੀ ਪਸੰਦ ਦੇ ਤੌਰ ਪਹਲੇ ਸਥਾਨ ਤੇ ਹੈ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਚੈਨਲ ਦੀ ਟੀਮ ਦੀ ਲਗਨ ਅਤੇ ਪੰਜਾਬੀ ਸਭਿਆਚਾਰ ਨਾਲ ਮਜ਼ਬੂਤ ਜੁੜਾਵ ਨੂੰ ਦਿੱਤਾ।
ਡੀ.ਡੀ. ਪੰਜਾਬੀ ਦੇ ਕਈ ਪ੍ਰੋਗਰਾਮ ਦਰਸ਼ਕਾਂ ਵਿਚ ਬਹੁਤ ਲੋਕਪ੍ਰਿਯ ਹਨ, ਜਿਵੇਂ ਸਜ੍ਹਰੀ ਸਵੇਰ, ਮਹਿਫ਼ਿਲ, ਗੀਤ ਧਮਾਲ, ਤੁਹਾਡੀਆਂ ਗੱਲਾਂ ਸਾਡੇ ਗੀਤ, ਜੋੜੀਆਂ ਜੱਗ ਥੋੜੀਆਂ, ਅਤੇ ਗੱਲ ਸੋਹਣੇ ਪੰਜਾਬ ਦੀ। ਸਮਾਚਾਰ ਅਤੇ ਚਰਚਾ ਅਧਾਰਿਤ ਕਾਰਜਕ੍ਰਮਾਂ ਅੱਜ ਦੀ ਚਰਚਾ ਅਤੇ ਅੱਜ ਦੀ ਗੱਲ ਨੇ ਲੋਕਾਂ ਵਿਚ ਸੋਚ ਜਗਾਉਣ ਦਾ ਕੰਮ ਕੀਤਾ ਹੈ।
ਖੇਤੀਬਾੜੀ ਤੇ ਆਧਾਰਿਤ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਖਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲੇ ਦਰਸ਼ਕਾਂ ਵਿਚ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ।
ਸ਼੍ਰੀ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਡੀ.ਡੀ. ਪੰਜਾਬੀ ਆਪਣੇ ਦਰਸ਼ਕਾਂ ਨੂੰ ਸੁਚੱਜਾ, ਸਾਂਸਕ੍ਰਿਤਿਕ ਤੇ ਸੂਚਨਾਤਮਕ ਸਮੱਗਰੀ ਦੇ ਕੇ ਇੱਕ ਮਜ਼ਬੂਤ ਤੇ ਭਰੋਸੇਯੋਗ ਚੈਨਲ ਵਜੋਂ ਆਪਣੀ ਪਹਿਚਾਣ ਬਣਾਈ ਹੋਈ ਹੈ।
Comments
Post a Comment