ਰਿਟਾਇਰਡ ਸੂਬੇਦਾਰ ਰੋਸ਼ਨ ਸਿੰਘ ਵਡੋਦਰਾ, ਕਲੋਲ ਪੰਚਮਹਿਲ ਗੁਜਰਾਤ ਵਿਖੇ ਹੋਏ ਸ਼ਹੀਦ ਸਤਿਕਾਰ ਤੇ ਸ਼ਰਧਾਂਜਲੀਆਂ ਦੇਣ ਉਪਰੰਤ ਉਹਨਾਂ ਦਾ ਸੰਸਕਾਰ ਹੁਸ਼ਿਆਰਪੁਰ ਵਿਖੇ ਕਰ ਦਿੱਤਾ ਗਿਆ
ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਰਿਟਾਇਰਡ ਸੂਬੇਦਾਰ ਸ. ਰੌਸ਼ਨ ਸਿੰਘ ਦੀ ਵਡੋਦਰਾ ਗੁਜਰਾਤ ਵਿੱਚ ਆਪਣੀ ਸਕਿਉਰਟੀ ਸੇਵਾ ਦੌਰਾਨ ਹੋਈ ਮੌਤ ਤੇ ਸਸਕਾਰ ਵੇਲੇ ਚੀਫ ਆਫ ਆਰਮੀ ਸਟਾਫ(COAS) ਅਤੇ ਐਕਸ ਸਰਵਿਸ ਆਫੀਸਰ ਅਸੋਸੀਏਸ਼ਨ ਵਲੋਂ ਰਿਟਾਇਰਡ ਲੈਫਟੀਨੈਂਟ ਜਨਰਲ ਸ. ਜਸਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ, ਯੁਨਾਈਟਡ ਐਕਸ ਸਰਵਿਸ ਮੈਨ ਵੈਲਫੇਅਰ ਅਸੋਸੀਏਸ਼ਨਨ ਹੁਸ਼ਿਆਰਪੁਰ ਨੇ ਬੀ ਆਰ ਜਸਵਾਲ ਦੀ ਅਗਵਾਈ ਵਿੱਚ ਰੀਥਾਂ ਚੜ੍ਹਾਈਆਂ। ਇਸ ਮੌਕੇ ਦਰਜਨਾਂ ਵੈਟਰਨ ਸੇਵਾ ਮੁਕਤ ਸ਼ਖਸੀਅਤਾਂ ਨੇ ਫੁਲ ਮਾਲਾ ਚੜ੍ਹਾ ਕੇ ਅਤੇ ਫੁੱਲ ਬਰਸਾ ਕੇ ਰੌਸ਼ਨ ਸਿੰਘ ਨੂੰ ਸ਼ਰਧਾਂਜਨੀ ਭੇਟ ਕੀਤੀ ਅਤੇ ਯਾਦ ਕੀਤਾ। ਇਸ ਮੌਕੇ ਪੰਜਾਬ ਸਟੇਟ ਪੈਨਸ਼ਨਰਜ ਕਨਫੈਡਰੇਸ਼ਨ ਦੇ ਸੁਬਾਈ ਜਥੇਬੰਦਕ ਸਕੱਤਰ ਡਾ ਸੁਖਦੇਵ ਸਿੰਘ ਢਿੱਲੋ ਨੇ ਵੀ ਫੁੱਲ ਚੜ੍ਹਾ ਕੇ ਅਤੇ ਸ਼ਹੀਦ ਰੌਸ਼ਨ ਸਿੰਘ ਅਮਰ ਰਹੇ ਦੇ ਨਾਅਰੇ ਬੁਲੰਦ ਕਰਕੇ ਸ਼ਰਧਾਂਜਲੀ ਦਿੱਤੀ ਤੇ ਯਾਦ ਕੀਤਾ। ਸ਼ਹੀਦ ਰੌਸ਼ਨ ਸਿੰਘ ਸ਼ਾਨਦਾਰ 17 ਸਾਲ ਦੀ ਸੇਵਾ ਉਪਰੰਤ 1977 ਚ ਸੇਵਾ ਮੁਕਤ ਹੋਏ ਸਨ। ਉਹ ਇਕ ਜਾਂਬਾਜ ਸੈਨਿਕ ਸੀ ਜਿਸ ਨੂੰ ਸੇਵਾ ਦੌਰਾਨ 1994 ਵਿੱਚ ਬਹਾਦਰੀ ਲਈ ਗੈਲੰਟਰੀ ਸੈਨਾ ਮੈਡਲ ਆਜ਼ਾਦੀ ਸਮਾਗਮ ਮੌਕੇ ਵਿੱਚ ਦਿਤਾ ਗਿਆ ਸੀ। ਸੇਵਾ ਤੋਂ ਰਿਟਾਇਰ ਹੋਣ ਉਪਰੰਤ ਉਹ ਪਟੇਲ ਇਨਫਰਾਸਟਰਕਚਰ ਗੁਜਰਾਤ ਵਿੱਚ ਬਤੌਰ ਸਕਿਉਰਿਟੀ ਆਫੀਸਰ ਸੇਵਾ ਨਿਭਾਅ ਰਹੇ ਸਨ ਅਤੇ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਕਰਨ ਲਈ ਸਿਰਮੌਰ ਮੰਨੇ ਜਾਂਦੇ ਸਨ। ਇਸ ਕਰਕੇ ਉਹਨਾ ਨੂੰ ਸਮੇਂ ਸਮੇਂ ਤੇ ਵਿਸ਼ੇਸ਼ ਤਰੱਕੀ ਸਨਮਾਨ ਦਿੱਤੇ ਗਏ ਸਨ। ਜ਼ਿੰਦਗੀ ਦੇ ਆਖਰੀ ਸਫਰ ਸਮੇਂ ਕੰਪਨੀ ਚ ਕੰਮ ਕਰਦਿਆਂ ਸਮਾਜ ਵਿਰੋਧੀ ਤੱਤਾਂ ਨਾਲ ਜੂਝਦੇ ਹੋਏ 23/6/2025 ਨੂੰ ਕਲੋਲ ਪੰਚਮਹਿਲ ਗੁਜਰਾਤ ਵਿਖੇ ਸ਼ਹੀਦ ਹੋ ਗਏ ਹਨ। ਉਹ ਆਪਣੇ ਪਿਛੇ ਦੋ ਪੁੱਤਰ ਇਕ ਧੀਅ ਅਤੇ ਪਤਨੀ ਛਡ ਗਏ ਹਨ। ਉਹਨਾਂ ਦੇ ਮ੍ਰਿਤਕ ਸਰੀਰ ਤੇ ਸਮੂਹ ਰਿਸ਼ਤੇਦਾਰਾਂ ਅਤੇ ਸਮੂਹ ਭਾਈਚਾਰੇ ਨੇ ਗਮਗੀਨ ਮਾਹੌਲ ਵਿੱਚ ਉਹਨਾਂ ਨੂੰ ਫੁੱਲ ਮਾਲਾਵਾਂ ਚੜਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਪੂਰੇ ਵਿਧੀਬੱਧ ਸਨਮਾਨ ਨਾਲ ਉਹਨਾਂ ਨੂੰ ਹੁਸ਼ਿਆਰਪੁਰ ਵਿੱਚ ਅਗਨ ਭੇੰਟ ਕਰ ਦਿੱਤਾ ਗਿਆ ਹੈ। ਉਹਨਾਂ ਪ੍ਰਤੀ ਭੋਗ ਸਮਾਗਮ ਅਤੇ ਅੰਤਿਮ ਅਰਦਾਸ 6/7/2025 ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਇਸਲਾਮਾਬਾਦ, ਹੁਸ਼ਿਆਰਪੁਰ ਵਿਖੇ ਹੋਏਗਾ।
Comments
Post a Comment