ਹੁਸ਼ਿਆਰਪੁਰ/ਦਲਜੀਤ ਅਜਨੋਹਾ
ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਮਹਾਰਾਜਾ ਜੱਸਾ ਸਿੰਘ ਚੌਂਕ ਤੱਕ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਬੇਬਾਕੀ ਨਾਲ ਪੰਜਾਬ ਸਰਕਾਰ ਦੀਆਂ ਕਰਤੂਤਾਂ ਨੂੰ ਜੱਗ ਜ਼ਾਹਿਰ ਕਰਦੇ ਹਨ ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ਕੋਈ ਨਾਂ ਕੋਈ ਵੀਡੀਓ ਵੀ ਥੋੜੇ ਥੋੜ੍ਹੇ ਸਮੇਂ ਬਾਅਦ ਜਾਰੀ ਕਰ ਦਿੰਦੇ ਸੀ ਇਹੋ ਕਾਰਨ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਮਜੀਠੀਆ ਸਾਹਿਬ ਨੂੰ ਕਿਸੇ ਨਾਂ ਕਿਸੇ ਪਰਚੇ ਚ ਜੇਲ੍ਹ ਡਕਿਆ ਜਾਵੇ। ਹਾਲਾਂਕਿ ਬਹੁਤੇ ਅਫ਼ਸਰਾਂ ਨੇ ਸਰਕਾਰ ਨੂੰ ਮਜੀਠੀਆ ਉਪਰ ਝੂਠੇ ਕੇਸ ਪਾਉਣ ਤੋਂ ਨਾਂਹ ਕਰ ਦਿੱਤੀ ਪਰ ਇੱਕ ਅਫ਼ਸਰ ਜਿਹੜਾ ਸਸਪੈਂਡ ਕੀਤਾ ਹੋਇਆ ਸੀ ਉਸ ਨੂੰ ਸ਼ਾਇਦ ਇਸੇ ਸ਼ਰਤ ਤਹਿਤ ਬਹਾਲ ਕੀਤਾ ਗਿਆ ਕਿ ਮਜੀਠੀਆ ਤੇ ਪਰਚਾ ਦਰਜ ਕਰ ਦਿੱਤਾ ਜਾਵੇ ਹੋਇਆ ਵੀ ਇਸੇ ਤਰ੍ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀਆਂ ਦਾ ਇਤਿਹਾਸ ਪੜ ਲਵੇ ਇਹ ਝੂਠੇ ਕੇਸ ਸਾਨੂੰ ਡਰਾ ਨਹੀਂ ਸਕਦੇ। ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਡਟ ਕੇ ਖੜ੍ਹੇਗਾ ਸਰਕਾਰ ਨੂੰ ਇੱਕ ਦਿਨ ਝੁੱਕਣਾ ਹੀ ਪਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸਰਕਾਰੀ ਜਬਰ ਦਾ ਮੁਕਾਬਲਾ ਡਟ ਕੇ ਕਰੇਗਾ।ਜਿਲਾ ਜਥੇਦਾਰ ਲਖਵਿੰਦਰ ਸਿੰਘ ਲੱਖੀ ਸ ਬਲਬੀਰ ਸਿੰਘ ਮਿਆਣੀ ਜਤਿੰਦਰ ਸਿੰਘ ਲਾਲੀ ਬਾਜਵਾ ਅਰਵਿੰਦਰ ਸਿੰਘ ਰਸੂਲਪੁਰ ਦੇਸ ਰਾਜ ਧੁੱਗਾ ਸੰਦੀਪ ਸਿੰਘ ਸੀਕਰੀ ਪ੍ਰੇਮ ਸਿੰਘ ਪਿਪਲਾਂ ਵਾਲਾ ਸੰਜੀਵ ਤਲਵਾਰ ਈਸ਼ਰ ਸਿੰਘ ਮੰਝਪੁਰ ਸਤਨਾਮ ਸਿੰਘ ਬੰਟੀ ਚੱਗਰਾ ਸ ਇਕਬਾਲ ਸਿੰਘ ਜੌਹਲ ਇਕਬਾਲ ਸਿੰਘ ਖੇੜਾ ਨਿਰਮਲ ਸਿੰਘ ਭੀਲੋਵਾਲ ਜਸਵੀਰ ਸਿੰਘ ਭੱਟੀ ਪਰਮਦੀਪ ਸਿੰਘ ਪੰਡੋਰੀ ਹਰਪ੍ਰੀਤ ਸਿੰਘ ਰਿੰਕੂ ਬੇਦੀ ਜੋਗਾ ਸਿੰਘ ਇਬਰਾਹਿੰਪੁਰ ਸੋਹਣ ਸਿੰਘ ਠੰਡਲ ਪ੍ਰੇਮ ਸਿੰਘ ਪਿਪਲਾਂ ਵਾਲਾ ਮਹਿੰਦਰ ਸਿੰਘ ਸਰੀਂਹਪੁਰ ਇੰਦਰਵੀਰ ਸਿੰਘ ਕੰਗ ਗੁਰਨਾਮ ਸਿੰਘ ਹਰਜੀ ਬਾਜਵਾ ਪ੍ਰਿਥੀਪਾਲ ਸਿੰਘ ਦਾਤਾ ਬਲਵੀਰ ਸਿੰਘ ਕਵਿਆਲ ਕਰਨ ਧੁੱਗਾ ਜਗਦੇਵ ਸਿੰਘ ਗੜੀ ਮਨਸਵਾਲ ਰਾਣਾ ਰਣਵੀਰ ਸਿੰਘ ਸੱਜਣ ਸਿੰਘ ਘੋਗਰਾ ਜੋਗਿੰਦਰ ਸਿੰਘ ਢਡਰਾਂ ਅਮਰਜੀਤ ਸਿੰਘ ਗੁਰਜੀਤ ਸਿੰਘ ਨੀਲਾ ਨਲੋਆ ਹਰਜਿੰਦਰ ਸਿੰਘ ਅਧਿਕਾਰਾ ਸਤਵਿੰਦਰ ਸਿੰਘ ਬਾਲੀਆ ਜਪਿੰਦਰ ਪਾਲ ਸਿੰਘ ਰਵਿੰਦਰ ਪਾਲ ਮਿੰਟੂ ਕੁਲਦੀਪ ਸਿੰਘ ਬੱਬੂ ਬਜਵਾੜਾ ਹਰਭਜਨ ਸਿੰਘ ਧਾਲੀਵਾਲ ਭੁਪਿੰਦਰ ਸਿੰਘ ਗੁਰਪਾਲ ਸਿੰਘ ਚਰਨਜੀਤ ਸਿੰਘ ਰੂਬੀ ਉਪਕਾਰ ਸਿੰਘ ਭਕਲਾ ਹਰਜਿੰਦਰ ਸਿੰਘ ਅਧਿਕਾਰਾ ਹਰਦੇਵ ਸਿੰਘ ਨੰਗਲੀਆ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਤਵਾਜ ਐਡਵੋਕੇਟ ਸੂਰਜ ਸਿੰਘ ਪ੍ਰਿੰਸੀਪਲ ਹਰਜਿੰਦਰ ਸਿੰਘ ਗੁਰਪਾਲ ਸਿੰਘ ਲਾਚੋਵਾਲ ਜਸਵਿੰਦਰ ਸਿੰਘ ਬਿੱਟੂ ਮਕੇਰੀਆਂ ਸਤਿੰਦਰ ਸਿੰਘ ਪੰਡੋਰੀ ਗੁਰਜਿੰਦਰ ਸਿੰਘ ਚੱਕ ਸਰਬਜੀਤ ਸਿੰਘ ਮੁਕੇਰੀਆਂ ਹਰਪ੍ਰੀਤ ਸਿੰਘ ਸੰਜੀਵ ਦੂਆ
2 ਜੁਲਾਈ ਨੂੰ ਸੈਂਕੜੇ ਵਰਕਰ ਮੋਹਾਲੀ ਮਜੀਠੀਆ ਦੇ ਹੱਕ ਵਿੱਚ ਖੜੇ ਹੋਣਗੇ:- ਤਲਵਾੜ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਮੈਂ ਦੱਸਿਆ ਕਿ ਜਬਰ ਤੇ ਜਨਾ ਦੇ ਖਿਲਾਫ ਦੋ ਜੁਲਾਈ ਨੂੰ ਹੁਸ਼ਿਆਰਪੁਰ ਤੋਂ ਸੈਂਕੜੇ ਵਰਕਰ ਪੰਜਾਬ ਸਰਕਾਰ ਦੀ ਇੱਟ ਨਾਲ ਇੱਟ ਵਜਾਉਣ ਲਈ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸਮੇਂ ਮੁਹਾਲੀ ਪਹੁੰਚਣਗੇ ਉਹਨਾਂ ਨੇ ਕਿਹਾ ਜਿਹੜੀ ਚਿੰਗਾਰੀ ਹੁਣ ਪੰਜਾਬ ਵਿੱਚ ਸਰਕਾਰ ਨੇ ਲਗਾਈ ਹੈ ਇਸ ਨੂੰ ਭਾਂਬੜ ਬਣਦਿਆਂ ਦੇਰ ਨਹੀਂ ਲੱਗੇਗੀ
Comments
Post a Comment