ਸੋਨੀ ਪਰਿਵਾਰ ਵੱਲੋਂ ਮਿੰਨੀ ਜੰਗਲ ਲਗਾਉਣਾ ਸ਼ਹਿਰ ਵਾਸੀਆਂ ਲਈ ਵਰਦਾਨ-ਸੱਚਦੇਵਾ ਅਸਲਾਮਾਬਾਦ ਦੇ ਅਜੀਤ ਨਗਰ ਵਿੱਚ ਲਗਾਏ ਜਾ ਰਹੇ ਬੂਟੇ
ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਸਥਾਨਕ ਅਜੀਤ ਨਗਰ ਅਸਲਾਮਾਬਾਦ ਵਿੱਚ ਪਿੰਡ ਬਜਵਾੜਾ ਦੇ ਐੱਨ.ਆਰ.ਆਈ. ਸੰਦੀਪ ਸੋਨੀ ਵੱਲੋਂ ਆਪਣੀ 3 ਏਕੜ ਜਮੀਨ ਵਿੱਚ ਵਾਤਾਵਰਣ ਦੀ ਸ਼ੁੱਧਤਾ ਅਤੇ ਲੋਕਾਂ ਲਈ ਲਗਾਇਆ ਜਾ ਰਿਹਾ ਮਿੰਨੀ ਜੰਗਲ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਵੇਗਾ, ਇਹ ਗੱਲ ਉੱਘੇ ਸਮਾਜਸੇਵੀ ਅਤੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਅਸਲਾਮਾਬਾਦ ਪਹੁੰਚ ਕੇ ਇਸ ਮਿੰਨੀ ਜੰਗਲ ਵਿੱਚ ਬੂਟੇ ਲਗਾਉਣ ਸਮੇਂ ਕਹੀ, ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਜਮੀਨ ਵਿੱਚ ਅਲੱਗ-ਅਲੱਗ ਕਿਸਮਾਂ ਦੇ 2 ਹਜਾਰ ਤੋ ਵੱਧ ਬੂਟੇ ਲਗਾਏ ਜਾ ਚੁੱਕੇ ਹਨ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਪਣੀ ਕਰੋੜਾਂ ਰੁਪਏ ਦੀ ਜਮੀਨ ਸਮਾਜ ਦੀ ਭਲਾਈ ਵਿੱਚ ਲਗਾਉਣ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ ਲੇਕਿਨ ਸੰਦੀਪ ਸੋਨੀ ਵੱਲੋਂ ਜੋ ਮਿਸਾਲ ਕਾਇਮ ਕੀਤੀ ਗਈ ਹੈ ਇਸ ਨੂੰ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਲੱਗਭੱਗ 2 ਸਾਲ ਵਿੱਚ ਇੱਥੇ ਮਿੰਨੀ ਜੰਗਲ ਤਿਆਰ ਹੋ ਜਾਵੇਗਾ ਜੋ ਕਿ ਸ਼ਹਿਰ ਵਾਸੀਆਂ ਨੂੰ ਸ਼ੁੱਧ ਆਕਸੀਜਨ ਉਪਲਬਧ ਕਰਵਾਏਗਾ ਅਤੇ ਇੱਥੇ ਪਹੁੰਚ ਕੇ ਲੋਕ ਕੁਦਰਤ ਦਾ ਆਨੰਦ ਵੀ ਮਾਣ ਸਕਣਗੇ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਜਿੱਥੇ ਸਾਡਾ ਸਮਾਜ ਤਰੱਕੀ ਕਰ ਰਿਹੈ ਹੈ ਉੱਥੇ ਹੀ ਸਾਡਾ ਵਾਤਾਵਰਣ ਵੀ ਖਰਾਬ ਹੋ ਰਿਹਾ ਹੈ ਜਿਸ ਕਾਰਨ ਬਿਮਾਰੀਆਂ ਵੱਧ ਰਹੀਆਂ ਹਨ ਤੇ ਅਜਿਹੇ ਹਾਲਾਤਾਂ ਵਿੱਚ ਆਮ ਲੋਕਾਂ ਨੂੰ ਸਾਫ ਤੇ ਸ਼ੁੱਧ ਆਕਸੀਜਨ ਦੀ ਮੁੱਢਲੀ ਲੋੜ ਹੈ ਜਿਸ ਨੂੰ ਇਹ ਜੰਗਲ ਪੂਰੀ ਕਰੇਗਾ। ਉਨ੍ਹਾਂ ਕਿਹਾ ਕਿ ਸੋਨੀ ਪਰਿਵਾਰ ਵੱਲੋਂ ਇਸ ਤੋਂ ਇਲਾਵਾ ਲੜਕੀਆਂ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਦਿਵਾਉਣ ਦੇ ਨਾਲ-ਨਾਲ ਬਜਵਾੜਾ ਵਿੱਚ ਫੁੱਟਬਾਲ ਗਰਾਂਊਡ ਬਣਾ ਕੇ ਦੇਣਾ ਵੀ ਵੱਡਾ ਉਪਰਾਲਾ ਹੈ, ਉਨ੍ਹਾਂ ਦੱਸਿਆ ਕਿ ਜਿਸ ਜਮੀਨ ਵਿੱਚ ਲੜਕੀਆਂ ਲਈ ਫੁੱਟਬਾਲ ਗਰਾਂਊਡ ਬਣਾਈ ਗਈ ਹੈ ਉਹ ਵੀ ਸੰਦੀਪ ਸੋਨੀ ਵੱਲੋਂ ਦਿੱਤੀ ਗਈ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸੋਨੀ ਪਰਿਵਾਰ ਸਾਡੇ ਸਭ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਜਨਰਲ ਜੇ.ਐੱਸ. ਢਿੱਲੋ, ਡਾ. ਸੁਖਦੇਵ ਸਿੰਘ ਢਿੱਲੋ, ਡਾ. ਅਰਵਿੰਦ ਸਿੰਘ ਧੂਤ, ਅਮਰਦੀਪ ਸਿੰਘ, ਡੀ.ਪੀ.ਈ. ਸਤਿੰਦਰ ਕੁਮਾਰ, ਪਿ੍ਰੰਸੀਪਲ ਰਾਮ ਮੂਰਤੀ ਸ਼ਰਮਾ, ਕੁੰਦਨ ਸਿੰਘ ਕਾਲਕਟ ਆਦਿ ਵੀ ਮੌਜੂਦ ਸਨ
Comments
Post a Comment