ਸਰਦਾਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤਾ ਝੂਠਾ ਪਰਚਾ ਕੌਝੀ ਸਿਆਸਤ ਤੇ ਪ੍ਰੇਰਿਤ ਲੱਖੀ ,ਗਿਲਜੀਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ
            ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਮਹਾਰਾਜਾ ਜੱਸਾ ਸਿੰਘ ਚੌਂਕ ਤੱਕ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਬੇਬਾਕੀ ਨਾਲ ਪੰਜਾਬ ਸਰਕਾਰ ਦੀਆਂ ਕਰਤੂਤਾਂ ਨੂੰ ਜੱਗ ਜ਼ਾਹਿਰ ਕਰਦੇ ਹਨ ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ਕੋਈ ਨਾਂ ਕੋਈ ਵੀਡੀਓ ਵੀ ਥੋੜੇ ਥੋੜ੍ਹੇ ਸਮੇਂ ਬਾਅਦ ਜਾਰੀ ਕਰ ਦਿੰਦੇ ਸੀ ਇਹੋ ਕਾਰਨ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਮਜੀਠੀਆ ਸਾਹਿਬ ਨੂੰ ਕਿਸੇ ਨਾਂ ਕਿਸੇ ਪਰਚੇ ਚ ਜੇਲ੍ਹ ਡਕਿਆ ਜਾਵੇ। ਹਾਲਾਂਕਿ ਬਹੁਤੇ ਅਫ਼ਸਰਾਂ ਨੇ  ਸਰਕਾਰ ਨੂੰ ਮਜੀਠੀਆ ਉਪਰ ਝੂਠੇ ਕੇਸ ਪਾਉਣ ਤੋਂ ਨਾਂਹ ਕਰ ਦਿੱਤੀ ਪਰ ਇੱਕ ਅਫ਼ਸਰ ਜਿਹੜਾ ਸਸਪੈਂਡ ਕੀਤਾ ਹੋਇਆ ਸੀ ਉਸ ਨੂੰ ਸ਼ਾਇਦ ਇਸੇ ਸ਼ਰਤ ਤਹਿਤ ਬਹਾਲ ਕੀਤਾ ਗਿਆ ਕਿ ਮਜੀਠੀਆ ਤੇ ਪਰਚਾ ਦਰਜ ਕਰ ਦਿੱਤਾ ਜਾਵੇ ਹੋਇਆ ਵੀ ਇਸੇ ਤਰ੍ਹਾਂ।  ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀਆਂ ਦਾ ਇਤਿਹਾਸ ਪੜ ਲਵੇ ਇਹ ਝੂਠੇ ਕੇਸ ਸਾਨੂੰ ਡਰਾ ਨਹੀਂ ਸਕਦੇ। ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਡਟ ਕੇ ਖੜ੍ਹੇਗਾ ਸਰਕਾਰ ਨੂੰ ਇੱਕ ਦਿਨ ਝੁੱਕਣਾ ਹੀ ਪਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸਰਕਾਰੀ ਜਬਰ ਦਾ ਮੁਕਾਬਲਾ ਡਟ ਕੇ ਕਰੇਗਾ

Comments