*ਦੋ ਦਿਨਾਂ ਮੇਲਾ ਪੰਜਾਬੀਆਂ ਦਾ ਮੋਬਰਲੀ ਪਾਰਕ 59ਵੀਂ ਅਤੇ ਰੌਸ ਸਟ੍ਰੀਟ ਵੈਨਕੂਵਰ ਵਿਖੇ ਜੁਲਾਈ 12/13 ਨੂੰ ਕਰਵਾਇਆ ਜਾ ਰਿਹਾ ਹੈ /ਜ਼ਿਕੀ ਔਲਖ,ਹਰਨੇਕ ਵਿਰਦੀ *ਸਾਬੀ ਔਲਖ ਅਤੇ ਸ਼ਬਾਜ ਐਂਟਰਟੇਨਰਜ਼ ਵਲੋਂ ਲੋਕ ਨਾਚ ਭੰਗੜਾ ਮੁਕਾਬਲਾ 2025 ਪੇਸ਼ ਕੀਤਾ ਜਾਵੇਗਾ/ਜਿੱਕੀ ਔਲਖ ,ਹਰਨੇਕ ਵਿਰਦੀ ਵੈਨਕੂਵਰ
(ਕੈਨੇਡਾ) ਹੁਸ਼ਿਆਰਪੁਰ(ਪੰਜਾਬ)/ਦਲਜੀਤ ਅਜਨੋਹਾ
ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਮੋਬਰਲੀ ਪਾਰਕ 59 ਵਾਂ ਅਤੇ ਰੌਸ ਸਟ੍ਰੀਟ ਵਿਖੇ ਸਲਾਨਾ ਮੇਲਾ ਪੰਜਾਬੀਆਂ ਦਾ ਸਾਬੀ ਔਲਖ ਅਤੇ ਸ਼ਬਾਜ ਐਂਟਰਟੇਨਰਜ਼ ਤੇ ਜਿੱਕੀ ਔਲਖ ਵਲੋਂ ਸਭਨਾਂ ਦੇ ਸਹਿਯੋਗ ਨਾਲ 12/13 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿੱਕੀ ਔਲਖ ਤੇ ਹਰਨੇਕ ਵਿਰਦੀ ਨੇ ਸਾਂਝੇ ਤੌਰ ਤੇ ਦੱਸਿਆ ਕੇ ਇਸ ਮੇਲੇ ਦੌਰਾਨ ਜਿੱਥੇ ਪ੍ਰਮੁੱਖ ਕਲਾਕਾਰਾਂ ਵਲੋਂ ਆਪਣੇ ਆਪਣੇ ਫਨ ਡੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ ਉਥੇ ਹੀ ਪੰਜਾਬ ਦੇ ਸੱਭਿਆਚਾਰ,ਸਿਸ਼ਟਾਚਾਰ ਤਹਿਜੀਬ ਤਾਲੀਮ ਪੁਰਾਣੀਆਂ ਰਵਾਇਤੀ ਖੇਡਾਂ ਦੀ ਵੀ ਗੱਲ ਹੋਵੇਗੀ ਇਸ ਮੌਕੇ ਪ੍ਰਮੁੱਖ ਕਲਾਕਾਰਾਂ ਵਿੱਚ ਨਛੱਤਰ ਗਿੱਲ,ਗੁਰਲੇਜ਼ ਅਖਤਰ,ਇੰਦਰ ਪਾਲ ਮੋਗਾ,ਚਨੀ ਨੱਤਨ,ਕੁਲਵਿੰਦਰ ਕੱਲੀ , ਸਾਮ ਸਿੱਧੂ,ਬੀ ਥਿੰਦ,ਗੁਰਜੰਟ ਸਿੰਘ,ਸੋਨੂੰ ਪੰਡਵਾਲ,ਰਾਜ ਸੋਹਲ ਆਦਿ ਸ਼ਾਮਿਲ ਹੋਣਗੇ ਇਸ ਮੌਕੇ ਸਾਬੀ ਔਲਖ ਅਤੇ ਸ਼ਬਾਜ ਐਂਟਰਟੇਨਰਜ਼ ਵਲੋਂ ਲੋਕ ਨਾਚ ਭੰਗੜਾ ਮੁਕਾਬਲਾ 2025 ਪੇਸ਼ ਕੀਤਾ ਜਾਵੇਗਾ ਇਸ ਫਰੀ ਮੇਲੇ ਦੌਰਾਨ ਬੱਚਿਆਂ ਲਈ ਖਾਸ ਤੌਰ ਤੇ ਬਹੁਤ ਹੀ ਵਧੀਆ ਢੰਗ ਨਾਲ ਮਨੋਰੰਜਨ ਦਾ ਵਿਸੇਸ਼ ਪ੍ਰਬੰਧ ਕੀਤਾ ਜਾਵੇਗਾ ਇਸ ਮੌਕੇ ਕੈਨੇਡਾ ਵਿੱਚ ਪਹਿਲਾ ਆਊਟ ਡੋਰ ਭੰਗੜਾ ਕੰਪੀਟੀਸ਼ਨ ਹੋਵੇਗਾ ਇਸ ਮੌਕੇ ਪ੍ਰਬੰਧਕਾਂ ਵਲੋਂ ਇਸ ਮੇਲੇ ਦੇ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਜਾਣਗੇ ਤਾਂ ਕਿ ਹਰ ਸਾਲ ਦੇ ਮੇਲੇ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਿਆਂ ਅਗਲੇ ਸਾਲ ਦੇ ਮੇਲੇ ਦੀ ਇੰਤਜ਼ਾਰ ਵਿੱਚ ਸਮਾਪਤ ਹੋਵੇਗਾ
Comments
Post a Comment