ਇੱਕ ਬੂਟਾ ਲਗਾਓ ਕਿਉਂਕਿ 50 ਸਾਲਾਂ ਵਿੱਚ ਇੱਕ ਦਰੱਖਤ ਤਿਆਰ ਹੋ ਕੇ ਸਾਡੇ ਬਹੁਤ ਕੰਮ ਆਉਂਦਾ ਹੈ: ਸਨੇਹ ਜੈਨ ਰੁੱਖ ਸਾਡੇ ਵਾਤਾਵਰਨ ਨੂੰ ਸੁਰਖਿਅਤ ਰੱਖਦੇ ਹਨ ਇਸ ਲਈ ਸਾਨੂੰ ਰੁੱਖ ਕਟਣੇ ਨਹੀਂ ਚਾਹੀਦੇ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਸਨੇਹ ਜੈਨ ਦੀ ਅਗਵਾਈ ਹੇਠ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਲੋਗਨ “ਇੱਕ ਦਰਖਤ ਮਾਂ ਕੇ ਨਾਮ ” ਦੇ ਅੰਤਰਗਤ 40  ਸਿਲਵਰ ਓਕ ਬੂਟੇ  ਲਗਾਏ ਗਏ   ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਣਾ ਯੋਗਦਾਨ ਦੇ ਕੇ  ਸ਼ਾਮਿਲ ਹੋਏ। ਪ੍ਰਧਾਨ ਸਨੇਹ ਜੈਨ ਨੇ ਕਿਹਾ ਕਿ ਇੱਕ ਬੂਟਾ ਲਗਾਓ ਕਿਉਂਕਿ 50 ਸਾਲਾਂ ਵਿੱਚ ਤਿਆਰ ਇੱਕ ਦਰੱਖਤ ਸਾਡੇ ਬਹੁਤ ਕੰਮ ਆਉਂਦਾ ਹੈ। ਰੁੱਖਾਂ ਅਤੇ ਪੌਦਿਆਂ ਦੇ ਸੁੱਕੇ ਪੱਤਿਆਂ ਤੋਂ ਵੀ ਖਾਦ ਬਣਾਈ ਜਾਂਦੀ ਹੈ, ਰੁੱਖ ਅਤੇ ਪੌਦੇ ਵੀ ਸਾਡੇ ਵਾਤਾਵਰਣ ਦੀ ਰੱਖਿਆ ਕਰਦੇ ਹਨ ਅਤੇ 3 ਫੀਸਦੀ ਤੱਕ ਲਗਭਗ ਤਾਪਮਾਨ ਘਟਾਉਂਦੇ ਹਨ। ਇਸ ਲਈ ਸਾਨੂੰ ਰੁੱਖਾਂ ਨੂੰ ਨਹੀਂ ਕੱਟਣਾ ਚਾਹੀਦਾ। ਕਲੱਬ ਦੇ ਸਾਬਕਾ ਜਿਲ੍ਹਾ ਗਵਰਨਰ ਜੀ.ਐਸ. ਬਾਵਾ ਨੇ ਕਿਹਾ ਕਿ ਦਰਖਤਾਂ ਦੀ ਕਟਾਈ ਨਾ ਕਰੋ, ਨਹੀਂ ਤਾਂ ਸਾਹ ਲੈਣ ‘ਚ ਕਠਿਨਾਈ ਹੋਵੇਗੀ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਅਤੇ ਸਟਾਫ ਨੇ ਪ੍ਰਧਾਨ ਸਨੇਹ ਜੈਨ ਅਤੇ ਉਹਨਾ ਦੀ ਟੀਮ ਨੂੰ ਮੋਮੈਂਟੋ ਅਤੇ ਸਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਕਲੱਬ ਵੱਲੋਂ ਪ੍ਰਧਾਨ ਸਨੇਹ ਜੈਨ, ਟਿਮਾਟਨੀ ਆਹਲੂਵਾਲੀਆ, ਜੀ.ਐਸ. ਬਾਵਾ, ਰਾਜਿੰਦਰ ਮੋਦਗਿਲ, ਸੰਜੀਵ ਕੁਮਾਰ, ਅਸ਼ੋਕ ਜੈਨ, ਰਵੀ ਜੈਨ, ਨੀਨਾ ਜੈਨ, ਯੋਗੇਸ਼ ਚੰਦਰ, ਚੰਦਨ ਸਰੀਨ, ਡਾ. ਰਣਜੀਤ ਅਤੇ ਹੋਰ ਸ਼ਾਮਿਲ ਸਨ।

Comments