11.60 ਕਰੋੜ ਰੁਪਏ ਦੀ ਜਾਇਦਾਦ ਸੀਜ਼: ਟਾਂਡਾ ਦੇ ਦੋ ਭਰਾਵਾਂ ਉੱਤੇ ਵੱਡੀ ਕਾਰਵਾਈ

ਹੁਸ਼ਿਆਰਪੁਰ/ਦਲਜੀਤ ਅਜਨੋਹਾ:
ਜਿਲਾ ਹੁਸ਼ਿਆਰਪੁਰ ਵਿੱਚ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਅਧੀਨ ਇੱਕ ਵੱਡੀ ਕਾਰਵਾਈ ਅੰਜ਼ਾਮ ਦਿੱਤੀ ਗਈ ਹੈ। ਟਾਂਡਾ ਦੇ ਵਾਰਡ ਨੰਬਰ 8 ਵਾਸੀ ਦੋ ਭਰਾਵਾਂ ਦੀ ₹11 ਕਰੋੜ 60 ਲੱਖ ਦੀ ਜਾਇਦਾਦ ਸੀਜ਼ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਭਰਾਵਾਂ — ਰਜਿੰਦਰ ਸਿੰਘ ਅਤੇ ਚੈਨਦੀਪ ਸਿੰਘ, ਪੁੱਤਰ ਚਰਨ ਸਿੰਘ, ਵਾਸੀ ਵਾਰਡ ਨੰਬਰ 8 ਟਾਂਡਾ — ਖਿਲਾਫ ਸਾਲ 2024 ਵਿੱਚ ਐਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਅੱਜ ਇਨ੍ਹਾਂ ਦੀ ₹11.60 ਕਰੋੜ ਦੀ ਜਾਇਦਾਦ ਨੂੰ ਕਾਨੂੰਨੀ ਤੌਰ 'ਤੇ ਸੀਜ਼ ਕੀਤਾ ਗਿਆ। ਇਸ ਮੌਕੇ ਥਾਣਾ ਪ੍ਰਭਾਰੀ ਇੰਸਪੈਕਟਰ ਗੁਰਿੰਦਰ ਸਿੰਘ ਨਾਗਰਾ ਅਤੇ ਉਨ੍ਹਾਂ ਦੀ ਪੁਲਿਸ ਟੀਮ ਵੀ ਮੌਕੇ 'ਤੇ ਮੌਜੂਦ ਰਹੀ।
ਇਹ ਕਾਰਵਾਈ ਸਾਬਤ ਕਰਦੀ ਹੈ ਕਿ ਨਸ਼ਾ ਤਸਕਰੀ ਵਰਗੀਆਂ ਗਤੀਵਿਧੀਆਂ ਵਿੱਚ ਲਿਪਤ ਵਿਅਕਤੀਆਂ ਖਿਲਾਫ ਸਰਕਾਰ ਦੀ ਨੀਤੀ ਸਖਤ ਹੈ ਅਤੇ ਭਵਿੱਖ ਵਿੱਚ ਵੀ ਐਸੇ ਤੱਤਾਂ ਵਿਰੁੱਧ ਕਾਨੂੰਨੀ ਚਾਰਾਫ਼ੇਰੀ ਜਾਰੀ ਰਹੇਗੀ।

Comments