ਸਾਇਕਲਿਸਟ ਬਲਰਾਜ ਚੌਹਾਨ ਨੇ ਆਪਣੇ ਜਨਮ ਦਿਨ ਤੇ 114 ਕਿਲੋਮੀਟਰ ਸਾਇਕਲਿੰਗ ਤੋਂ ਬਾਅਦ ਕੀਤਾ ਖੂਨਦਾਨ


ਹੁਸ਼ਿਆਰਪੁਰ/ਦਲਜੀਤ ਅਜਨੋਹਾ         
  ਹਰ ਮਨੁੱਖ ਨੂੰ ਸਮੇਂ ਸਮੇਂ ਤੇ ਖੂਨ ਦਾਨ ਕਰਦੇ ਰਹਿਣ  ਚਾਹੀਦਾ ਹੈ ,ਖੂਨ ਦਾ ਕੋਈ ਮੁੱਲ ਨਹੀਂ ਹੈ।  ਖੂਨਦਾਨ ਮਹਾਂਦਾਨ ਹੈ ਏਸ ਤੋ ਵੱਡਾ ਕੋਈ ਦਾਨ ਨਹੀਂ ਹੈ। ਏਹ ਵਿਚਾਰ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਨੇ ਅੱਜ ਆਪਣੇ ਜਨਮ ਦਿਨ ਤੇ ਸਵੇਰੇ 114 ਕਿਲੋਮੀਟਰ ਸਾਇਕਲਿੰਗ ਕਰਨ ਤੋਂ ਉਪਰੰਤ ਭਾਈ ਘਨੱਈਆ ਜੀ ਬਲੱਡ ਬੈਂਕ ਚ  ਖੂਨਦਾਨ ਕਰਨ ਵੇਲੇ ਪ੍ਰਗਟ ਕੀਤੇ।ਉਨਾਂ ਕਿ ਕਿਹਾ ਕਿ ਆਮ ਲੋਕ ਖੂਨਦਾਨ ਕਰਨ ਤੋਂ ਡਰਦੇ ਹਨ । ਪਰ ਜਦੋ ਆਪ ਨੂੰ ਜਾ ਪਰਿਵਾਰ ਦੇ ਕਿਸੇ ਮੈਂਬਰ ਨੂੰ ਖੂਨ ਦੀ ਜਰੂਰਤ ਪੈਦੀ ਹੈ ਫੇਰ ਪਤਾ ਲਗਦਾ ਹੈ। ਏਸ ਡਰ ਵਹਿਮ ਦੀ ਧਾਰਨਾ ਨੂੰ ਤੋੜਣ ਲਈ ਹੀ ਮੈਂ ਅੱਜ ਪਹਿਲਾਂ 114 ਕਿਲੋਮੀਟਰ ਸਾਇਕਲਿੰਗ ਕੀਤੀ ਤੇ ਫੇਰ ਖੂਨਦਾਨ ਕੀਤਾ। ਸਾਇਕਲਿਸਟ ਬਲਰਾਜ ਸਿੰਘ ਚੌਹਾਨ ਅਕਸਰ ਜਦ ਵੀ ਕਿਸੇ ਲੋੜਵੰਦ ਮਰੀਜ ਨੂੰ ਖੂਨ ਦੀ ਜਰੂਰਤ ਪਵੇਂ ਖੂਨਦਾਨ ਕਰਦੇ ਕਰਦੇ ਰਹਿੰਦੇ ਹਨ ਤੇ ਆਪਣੀ ਸਾਇਕਲਿੰਗ ਦੌਰਾਨ ਵੀ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰਦੇ ਹਨ।

Comments