ਹਲਕਾ ਚੱਬੇਵਾਲ ਦੇ ਪਿੰਡਾਂ ਦੀ ਬਿਜਲੀ ਬਹਾਲੀ ਸੰਬੰਧੀ ਐਮ ਐਲ ਏ ਡਾ. ਇਸ਼ਾਂਕ ਵੱਲੋ ਪਾਵਰ-ਕਾਮ ਅਫ਼ਸਰਾਂ ਨਾਲ ਹੰਗਾਮੀ ਮੀਟਿੰਗ -ਜ਼ਰੂਰਤ ਪਈ ਤਾਂ ਆਪਣੀ ਤਨਖਾਹ ‘ਚੋ ਪੈਸੇ ਖਰਚ ਕਰਕੇ ਵੀ ਕਰਾਗਾਂ ਹਲਕਾ wasian ਦੀਆਂ ਸਮੱਸਿਆਵਾਂ ਦਾ ਹੱਲ-ਡਾ. ਇਸ਼ਾਂਕ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਅੱਜ ਹਲਕਾ ਚੱਬੇਵਾਲ ਦੇ ਸਮੂਹ ਪਾਵਰ ਕਮ ਅਫ਼ਸਰਾਂ ਅਤੇ ਕਰਮੀਆਂ ਨਾਲ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਬਲਾਕ ਪ੍ਰਧਾਨਾ ਅਤੇ ਜਿੰਮੀਦਾਰਾਂ ਦੀ ਮੌਜੂਦਗੀ ਵਿੱਚ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੀਟਿੰਗ ਕੀਤੀ ਜਿਸ ਵਿੱਚ ਬੀਤੇ ਸਮੇਂ ਵਿੱਚ ਖਰਾਬ ਮੌਸਮ ਅਤੇ ਹਨੇਰੀ-ਤੂਫ਼ਾਨ ਕਰਕੇ ਬਿਜਲੀ ਦੀ ਬਹਾਲੀ ਵਿੱਚ ਆਈਆਂ ਦਿੱਕਤਾਂ ਸਬੰਧੀ ਚਰਚਾ ਕੀਤੀ ਗਈ।ਇਸ ਮੌਕੇ ‘ਤੇ ਐਕਸੀਅਨ ਪਾਵਰ-ਕਾਮ ਵਿਨੈਦੀਪ ਸਿੰਘ ਐਕਸੀਅਨ ਮਾਹਿਲਪੁਰ , ਸੁਖਜਿੰਦਰ ਸਿੰਘ SDO ਬਸੀ ਕਲਾਂ, ਅਮਰਜੀਤ ਸਿੰਘ SDO ਸੈਲਾ ਖੁਰਦ, ਸੁਖਵਿੰਦਰ ਸਿੰਘ SDO ਪਾਲਦੀ, ਰਵਿੰਦਰ ਸਿੰਘ SDO ਮਾਹਿਲਪੁਰ, ਸਮੇਤ ਪਿੰਡਾਂ ਦੇ ਸਰਪੰਚ ਅਤੇ ਸਮੂਹ ਜਿੰਮੀਦਾਰਾਂ ਨੇ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਇਕ ਅਤੇ ਪਾਵ-ਕਾਮ ਅਫ਼ਸਰਾਂ ਨੂੰ ਅਵਗਤ ਕਰਵਾਇਆ।ਇਸ ਮੌਕੇ ‘ਤੇ ਵਿਧਾਇਕ ਡਾ. ਇਸ਼ਾਂਕ ਨੇ ਦੱਸਿਆ ਕਿ ਮੈਂ ਬੀਤੇ ਕਈ ਦਿਨਾਂ ਤੋਂ ਪਿੰਡਾਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਯਤਨ ਕਰ ਰਿਹਾ ਹਾਂ ATE ਇਸ ਸੰਬੰਧੀ ਕਾਫ਼ੀ ਮੁਸ਼ਕਿਲਾਂ ਦੂਰ ਕੀਤੀਆਂ ਜਾ ਚੁੱਕੀਆਂ ਹਨ।ਪ੍ਰੰਤੂ ਪਾਵਰ-ਕਾਮ ਦੇ ਠੇਕਾ ਕਰਮਚਾਰੀਆਂ ਵੱਲੋਂ ਚੱਲ ਰਹੀ ਹੜਤਾਲ ਸਦਕਾ ਬਹਾਲੀ ਵਿੱਚ ਕੁਝ ਮੁਸ਼ਕਿਲਾਂ ਆ ਰਹੀਆਂ ਹਨ, ਜਿਨ੍ਹਾਂ ਦਾ ਹੱਲ ਕਰਨ ਲਈ ਜੇ ਕਰ ਜ਼ਰੂਰਤ ਪਈ ਤਾਂ ਆਪਣੇ ਐਮ ਐਲ ਏ ਭੱਤੇ ਵਿੱਚੋਂ ਪੈਸੇ ਖਰਚ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਵਾਗਾਂ ।ਇਸ ਮੌਕੇ ਤੇ ਵਿਧਾਇਕ ਡਾ. ਇਸ਼ਾਂਕ ਨੇ ਦੱਸਿਆ ਕਿ ਸਾਡੇ ਪਿੰਡਾਂ ਦੇ ਜਿੰਮੀਦਾਰ ਅਤੇ ਕਿਸਾਨ ਭਰਾ ਸਾਡੇ ਸਿਸਟਮ ਦੀ ਰੀੜ ਦੀ ਹੱਡੀ ਹਨ ਅਤੇ ਇਹਨਾਂ ਨੂੰ ਆਉਣ ਵਾਲੀਆਂ ਸਾਰੀਆਂ ਔਕੜਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਮੇਰੀ ਪ੍ਰਾਥਮਿਕਤਾ ਹੈ। ਇਸ ਲਈ ਮੈ ਹਰ ਕੀਮਤ ‘ਤੇ ਜੋ ਵੀ ਸੰਭਵ ਯਤਨ ਹਨ ਕਰਾਗਾਂ।ਇਸ ਮੌਕੇ ਤੇ ਅਨਿਲ ਕੁਮਾਰ, ਜਸਪਾਲ ਸਿੰਘ, ਸੋਨੀ ਜੇਂਜੋਂ, ਭੁਪਿੰਦਰ ਸਿੰਘ ਬਲਾਕ ਪ੍ਰਧਾਨ, ਬੰਟੀ ਮੈਲੀ, ਗਗਣਦੀਪ ਚਾਣਥੂ, ਗੁਰਜੀਤ ਸਰਪੰਚ ਮਹਿਮਦੋਵਾਲ ਕਲਾਂ, ਰਾਮਪੁਰ ਚੰਨੀ, ਸਰਪੰਚ ਫਤਿਹਪੁਰ ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਸਰਪੰਚ ਚੱਕ ਨਰਿਆਲ, ਦੇਬੀ ਕੈਂਡੋਵਾਲ, ਜੈਲਾ ਲਲਵਾਣ, ਨਿਸ਼ਾ ਲਲਵਾਣ, ਵਿੱਕੀ ਕਹਾਰਪੁਰ, ਹਰਦੀਪ ਸਿੰਘ ਸਰਪੰਚ ਬਾਹੋਵਾਲ, ਹੈਪੀ ਡਾਡੀਆਂ, ਨਰਿੰਦਰ ਬਢੇਲ, ਆਦਿ ਮੌਜੂਦ ਸਨ।
Comments
Post a Comment