ਹੁਸ਼ਿਆਰਪੁਰ/ਦਲਜੀਤ ਅਜਨੋਹਾ
ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸੱਚਿਵ ਸ਼੍ਰੀ ਡੀ.ਐਲ. ਆਨੰਦ (ਸਾਬਕਾ ਪ੍ਰਿੰਸਿਪਲ) ਦੇ ਮਾਰਗਦਰਸ਼ਨ ਹੇਠ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੋਸ਼ਿਆਰਪੁਰ ਦੇ ਬੀ.ਐੱਡ. ਸੈਸ਼ਨ-I (2024-26) ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।
ਕਾਲਜ ਦੀ ਪ੍ਰਿੰਸਿਪਲ ਡਾ. ਵਿਧਿ ਭੱਲਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨ ਕੀਤੇ ਨਤੀਜਿਆਂ ਅਨੁਸਾਰ ਵਿਦਿਆਰਥਣ ਰਜਨੀ ਨੇ 88.66% ਅੰਕ ਪ੍ਰਾਪਤ ਕਰਕੇ ਕਾਲਜ 'ਚ ਪਹਿਲਾ ਸਥਾਨ ਹਾਸਲ ਕੀਤਾ। ਹਰਪ੍ਰੀਤ ਕੌਰ ਨੇ 88% ਅੰਕਾਂ ਨਾਲ ਦੂਜਾ ਤੇ ਪ੍ਰੀਆ ਸਿੰਘ ਨੇ 87.77% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। 96 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਲੈ ਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਕਾਲਜ ਦਾ ਕੁੱਲ ਨਤੀਜਾ 100% ਰਿਹਾ।
ਇਸ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਾਲਜ ਦੀ ਪ੍ਰਿੰਸਿਪਲ ਡਾ. ਵਿਧਿ ਭੱਲਾ, ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸੱਚਿਵ ਸ਼੍ਰੀ ਆਰ.ਐੱਮ. ਭੱਲਾ ਨੇ ਵੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਪ੍ਰਿੰਸਿਪਲ ਡਾ. ਵਿਧਿ ਭੱਲਾ ਨੇ ਇਸ ਮੌਕੇ 'ਤੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਅਧਿਆਪਕਾਂ ਦੀ ਤਜਰਬੇਕਾਰਤਾ ਅਤੇ ਵਿਦਿਆਰਥੀਆਂ ਦੀ ਮਹਿਨਤ ਦਾ ਨਤੀਜਾ ਹਨ, ਜਿਸ ਕਰਕੇ ਕਾਲਜ ਅਕਾਦਮਿਕ ਅਤੇ ਗੈਰ-ਅਕਾਦਮਿਕ ਦੋਹਾਂ ਖੇਤਰਾਂ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ।
Comments
Post a Comment