ਹੁਸ਼ਿਆਰਪੁਰ/ਦਲਜੀਤ ਅਜਨੋਹਾ
ਆਉਣ ਵਾਲੇ ਤਿੰਨ ਸਾਲਾ (2025-2028) ਲਈ ਸੀ. ਐਂਡ ਵੀ. ਟੀਚਰਜ਼ ਐਸੋਸ਼ੀਏਸ਼ਨ ਜ਼ਿਲ੍ਹਾ ਊਨਾ ਦੀ ਚੋਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਠਾੜ ਕਲਾਂ ਜ਼ਿਲ੍ਹਾ ਊਨਾ ਵਿਖੇ ਮੁਕੰਮਲ ਹੋਈ। ਚੋਣ ਪ੍ਰਕਿਰਿਆ ਆਬਜ਼ਰਵਰ ਸ੍ਰੀ ਗੁਰਦਿਆਲ ਸਿੰਘ ਕੌਂਡਲ ਪ੍ਰਧਾਨ ਜ਼ਿਲ੍ਹਾ ਕਾਂਗੜਾ ਅਤੇ ਦੀਪ ਰਾਮ ਚੰਦੇਲ ਸੂਬਾਈ ਉਪ ਪ੍ਰਧਾਨ ਦੀ ਨਿਗਰਾਨੀ ਹੇਠ ਸੁਚਾਰੂ ਢੰਗ ਨਾਲ ਸੰਪੰਨ ਹੋਈ। ਚੋਣ ਦੀ ਪ੍ਰਧਾਨਗੀ ਸ੍ਰੀ ਰਾਕੇਸ਼ ਕੁਮਾਰ ਸੰਦਲ ਸਾਬਕਾ ਸੂਬਾ ਜਨਰਲ ਸਕੱਤਰ, ਸ੍ਰੀ ਰਮਨ ਸੋਹਰ ਸੂਬਾ ਖਜ਼ਾਨਚੀ, ਸ੍ਰੀ ਐਚ. ਐਸ. ਮਸਤਾਨਾ ਸਾਬਕਾ ਸੂਬਾ ਖਜ਼ਾਨਚੀ ਨੇ ਕੀਤੀ। ਚੋਣ ਵਿੱਚ ਸਮੁੱਚੀ ਕਾਰਜਕਾਰੀ ਕਮੇਟੀ ਦਾ ਗਠਨ ਨਿਰਪੱਖ ਅਤੇ ਬਿਨਾਂ ਵਿਰੋਧ ਦੇ ਮੁਕੰਮਲ ਹੋਇਆ। ਇਸ ਲਈ ਜ਼ਿਲ੍ਹੇ ਦੇ ਸਾਰੇ ਸੀ. ਐਂਡ ਵੀ. ਅਧਿਆਪਕ ਸਾਥੀ ਵਧਾਈ ਦੇ ਪਾਤਰ ਹਨ। ਨਵੀਂ ਨਿਯੁਕਤ ਕਾਰਜਕਾਰਨੀ ਵਿੱਚ, ਜ਼ਿਲ੍ਹਾ ਪ੍ਰਧਾਨ ਸ਼੍ਰੀ ਬੋਧਰਾਜ ਕਲਾ ਅਧਿਆਪਕ, ਜਨਰਲ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਭਾਸ਼ਾ ਅਧਿਆਪਕ, ਖਜ਼ਾਨਚੀ ਸ਼੍ਰੀ ਰਾਕੇਸ਼ ਕੁਮਾਰ ਸਰੀਰਕ ਅਧਿਆਪਕ, ਉਪ ਪ੍ਰਧਾਨ ਸ਼੍ਰੀ ਸੁਰੇਂਦਰ ਜੋਸ਼ੀ ਸ਼ਾਸਤਰੀ ਅਤੇ ਸ਼੍ਰੀ ਸ਼ਤਮ ਜੀਵ ਵਸ਼ਿਸ਼ਟ ਕਲਾ ਅਧਿਆਪਕ ਚੁਣੇ ਗਏ। ਮੈਂ ਸੋਲਨ ਜ਼ਿਲ੍ਹੇ ਅਤੇ ਰਾਜ ਵੱਲੋਂ ਪੂਰੀ ਨਵੀਂ ਚੁਣੀ ਗਈ ਕਾਰਜਕਾਰਨੀ ਨੂੰ ਆਪਣੀਆਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
Comments
Post a Comment