ਕਹਾਣੀ ਬਣ ਜਾਵਾਂ
ਤੂੰ ਕਲਮ ਹੋਵੇ,
ਮੈਂ ਕਾਗ਼ਜ਼ ਹੋਵਾਂ।
ਤੂੰ ਕੁਝ ਵੀ ਲਿਖੇ,
ਮੈਂ ਸਹਿ ਲਵਾਂ।
ਤੇਰੇ ਅਲਫ਼ਾਜ਼ਾ ਵਿਚ,
ਆਪਣੇ ਖ਼ੁਆਬ ਪਾਵਾਂ।
ਹਰ ਅੱਖਰ ਚੁੰਮ ਕੇ,
ਦੁਨੀਆ ਭੁੱਲ ਜਾਵਾਂ।
ਤੇਰੇ ਲਫ਼ਜ਼ਾਂ ਦੀ ਧੁਨੀ ਵਿਚ,
ਖੁਦ ਨੂੰ ਗੁਆ ਜਾਵਾਂ।
ਸੱਜਣ ਤੂੰ ਇਸ਼ਕ ਦੀ,
ਗੱਲ ਲਿਖੀ ਜਾਵੇ।
"ਜੁਤਲਾ" ਹੌਲੀ-ਹੌਲੀ ਤੇਰੀਕਹਾਣੀ ਬਣ ਜਾਵੇ।
*ਸਿਮਰਨਜੀਤ ਜੁਤਲਾ
ਹੁਸ਼ਿਆਰਪੁਰ
Comments
Post a Comment