ਆਪ ਆਗੂ ਤਰੁਣ ਅਰੋੜਾ ਬਣੇ ਅਰੋੜਾ ਮਹਾਂਸਭਾ ਪੰਜਾਬ ਦੇ ਯੂਥ ਪ੍ਰਧਾਨ ( ਮੇਰਾ ਮੰਤਵ ਅਰੋੜਾ ਪਰਿਵਾਰ ਦੇ ਹਰ ਇੱਕ ਨੌਜਵਾਨ ਨੂੰ ਨਾਲ ਲੈ ਕੇ ਚੱਲਣਾ - ਤਰੁਣ )

ਹੁਸ਼ਿਆਰਪੁਰ/ਦਲਜੀਤ ਅਜਨੋਹਾ
 ਪੰਜਾਬ ਪ੍ਰਧਾਨ ਅਰੋੜਾ ਮਹਾਂ ਸਭਾ ਕਮਲਜੀਤ ਸੇਤੀਆ ਨੇ ਰਾਸ਼ਟਰੀ ਚੇਅਰਮੈਨ ਧਰਮਪਾਲ ਗਰੋਵਰ, ਪੰਜਾਬ ਚੇਅਰਮੈਨ ਅਮਰੀਕ ਸਿੰਘ ਬਤਰਾ  ਅਤੇ  ਚੀਫ ਪੈਟਰਨ ਪੰਜਾਬ ਦੀਵਾਨ ਅਮਿਤ ਅਰੋੜਾ   ਦੇ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਪ੍ਰਦੇਸ਼ ਦੀ ਕਾਰਜ ਕਰਨੀ ਬਾਡੀ ਵਿੱਚ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਇਹ ਜਾਣਕਾਰੀ ਦਿੰਦੇ ਹੋਏ ਜਨਰਲ ਸੈਕਟਰੀ ਪੰਜਾਬ ਅਸ਼ਵਨੀ ਕੁਮਾਰ ਢੀਂਗਰਾ ਨੇ ਦੱਸਿਆ ਕਿ  ਤਰੁਣ ਅਰੋੜਾ  ਨੂੰ ਪੰਜਾਬ ਯੂਥ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰੁਣ ਅਰੋੜਾ ਨੇ ਮਹਾਸਭਾ ਦੇ  ਸਾਰੇ ਅਹੁਦੇਦਾਰਾਂ ਦਾ ਜਿੰਮੇਵਾਰੀ ਮਿਲਣ ਤੇ ਧੰਨਵਾਦ ਕੀਤਾ। ਤਰੁਣ ਅਰੋੜਾ ਨੇ ਕਿਹਾ ਕਿ ਜੋ ਮਹਾਸਭਾ ਵੱਲੋਂ ਉਹਨਾਂ ਉੱਤੇ ਵਿਸ਼ਵਾਸ ਵੀ ਜਤਾਇਆ ਗਿਆ ਉਹ ਦਿਨ ਰਾਤ ਮਿਹਨਤ ਕਰਕੇ ਯੂਥ ਮਹਾਂ ਸਭਾ ਨੂੰ  ਬੁਲੰਦੀਆਂ ਤੱਕ ਲੈ ਕੇ ਜਾਣਗੇ ਅਰੋੜਾ ਨੇ ਦੱਸਿਆ ਕੀ  ਪੂਰੇ ਪੰਜਾਬ ਦੇ ਅਰੋੜਾ ਸਮਾਜ ਦੇ ਨੌਜਵਾਨਾਂ  ਨਾਲ ਲੈ ਕੇ ਚੱਲਾਂਗੇ ਅਤੇ ਉਹਨ੍ਾਂ ਨੂੰ ਜਿੰਮੇਵਾਰੀ ਦੇ ਕੇ ਸਮਾਜ ਵਿੱਚ ਕੰਮ ਕਰਨ ਲਈ ਪ੍ਰੇਰਿਤ ਕਰਾਂਗੇ। ਉਨਾਂ ਨੇ ਕਿਹਾ ਕਿ  ਜੋ ਵੀ ਅਰੋੜਾ ਮਹਾਂ ਸਭਾ  ਪੰਜਾਬ ਦੀ ਯੂਥ ਅਰੋੜਾ ਮਹਾਸਭਾ ਦੀ ਜਿੰਮੇਵਾਰੀ ਲਗਾਈ ਉਸ ਨੂੰ ਪੂਰੇ ਪੰਜਾਬ ਵਿੱਚ  ਹਰ ਤਰੀਕੇ ਨਾਲ ਮਨਾਵਾਂਗੇ ਉਨਾਂ ਨੇ ਵੀ ਕਿਹਾ ਕਿ ਪੰਜਾਬ ਬਹੁਤ ਮਾਤਰਾ ਵਿੱਚ ਅਰੋੜਾ ਸਮਾਜ ਰਹਿੰਦਾ  ਹੈ ਉਹ ਧਾਰਮਿਕ ਰਾਜਨੀਤਿਕ ਅਤੇ ਹਰ ਜਗਹਾ  ਅਰੋੜਾ ਸਮਾਜ ਦੀ ਵੱਡੀ ਭੂਮਿਕਾ ਰਹਿੰਦੀ ਹੈ। ਇਸੇ ਤਰ੍ਹਾਂ ਨਵੇਂ ਨੌਜਵਾਨਾਂ ਨੂੰ ਨਾਲ ਲੈ ਕੇ ਆਪਣੇ ਸੱਭਿਆਚਾਰ ਨਾਲ ਜੁੜਾਂਗੇ

Comments