ਬੀਬੇ ਬਾਲ
ਰੋਜ ਸਵੇਰੇ ਜਲਦੀ ਉੱਠ ਕੇ
ਸਭ ਨੂੰ ਫਤਿਹ ਬੁਲਾਉਂਦੇ।
ਨਹਾ ਧੋ ਕੇ ਸੁਥਰੇ ਬਣ ਕੇ,
ਸਵੇਰ ਦਾ ਖਾਣਾ ਖਾਂਦੇ ।
ਫਿਰ ਸਕੂਲ ਦੀ ਵਰਦੀ ਪਾ ਕੇ,
ਸੋਹਣੇ ਕੇਸ ਸਜਾਉਂਦੇ।
ਬਸਤੇ ਵਿੱਚ ਕਿਤਾਬਾਂ ਪਾ ਕੇ ,
ਚਾਈਂ -ਚਾਈਂ ਸਕੂਲੇ ਜ਼ਾਂਦੇ।
ਸਕੂਲ ਮੰਦਰ ਦੇ ਅੰਦਰ ਜਾ ਕੇ ,
ਸਭ ਨੂੰ ਸੀਸ ਝੁਕਾਉਂਦੇ ।
ਪੜ੍ਹਦੇ ,ਲਿਖਦੇ ਮਨ ਲਗਾ ਕੇ,
ਉੱਚੀਆਂ ਮੰਜ਼ਿਲਾਂ ਪਾਉਂਦੇ ।
ਹਾਣੀਆਂ ਨਾਲ ਮਿਲ ਜੁਲ ਕੇ,
ਨੱਚਦੇ ,ਟੱਪਦੇ , ਗਾਉਂਦੇ।
ਸਾਦੇ ਸੁੱਚੇ ਪਿਆਰੇ ਬਣ ਕੇ,
ਬੀਬੇ ਬਾਲ ਕਹਾਉਂਦੇ।|
ਹਰਜਿੰਦਰ ਕੌਰ
ਹੈੱਡ ਟੀਚਰ,
ਬਸੀ ਮਾਰੂਫ
ਹੁਸ਼ਿਆਰਪੁਰ
ਰੋਜ ਸਵੇਰੇ ਜਲਦੀ ਉੱਠ ਕੇ
ਸਭ ਨੂੰ ਫਤਿਹ ਬੁਲਾਉਂਦੇ।
ਨਹਾ ਧੋ ਕੇ ਸੁਥਰੇ ਬਣ ਕੇ,
ਸਵੇਰ ਦਾ ਖਾਣਾ ਖਾਂਦੇ ।
ਫਿਰ ਸਕੂਲ ਦੀ ਵਰਦੀ ਪਾ ਕੇ,
ਸੋਹਣੇ ਕੇਸ ਸਜਾਉਂਦੇ।
ਬਸਤੇ ਵਿੱਚ ਕਿਤਾਬਾਂ ਪਾ ਕੇ ,
ਚਾਈਂ -ਚਾਈਂ ਸਕੂਲੇ ਜ਼ਾਂਦੇ।
ਸਕੂਲ ਮੰਦਰ ਦੇ ਅੰਦਰ ਜਾ ਕੇ ,
ਸਭ ਨੂੰ ਸੀਸ ਝੁਕਾਉਂਦੇ ।
ਪੜ੍ਹਦੇ ,ਲਿਖਦੇ ਮਨ ਲਗਾ ਕੇ,
ਉੱਚੀਆਂ ਮੰਜ਼ਿਲਾਂ ਪਾਉਂਦੇ ।
ਹਾਣੀਆਂ ਨਾਲ ਮਿਲ ਜੁਲ ਕੇ,
ਨੱਚਦੇ ,ਟੱਪਦੇ , ਗਾਉਂਦੇ।
ਸਾਦੇ ਸੁੱਚੇ ਪਿਆਰੇ ਬਣ ਕੇ,
ਬੀਬੇ ਬਾਲ ਕਹਾਉਂਦੇ।|
ਹਰਜਿੰਦਰ ਕੌਰ
ਹੈੱਡ ਟੀਚਰ,
ਬਸੀ ਮਾਰੂਫ
ਹੁਸ਼ਿਆਰਪੁਰ
Comments
Post a Comment